ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ ‘ਖ਼ਤਰਨਾਕ’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  November 29th 2019 04:14 PM  |  Updated: November 29th 2019 04:17 PM

ਗਿੱਪੀ ਗਰੇਵਾਲ ਅਤੇ ਬੋਹੇਮੀਆ ਦੇ ਗੀਤ ‘ਖ਼ਤਰਨਾਕ’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਬੋਹੇਮੀਆ ਦਾ ਮੋਸਟ ਅਵੇਟਡ ਸੌਂਗ ਖ਼ਤਰਨਾਕ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਗੀਤ ਦੀ ਪਹਿਲੀ ਝਲਕ ਬਹੁਤ ਹੀ ਸ਼ਾਨਦਾਰ ਹੈ । ਜਿਸ ‘ਚ ਗਿੱਪੀ ਗਰੇਵਾਲ ਤੇ ਬੋਹੇਮੀਆ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਪੰਜਾਬੀ ਸੂਟ 'ਚ ਨਜ਼ਰ ਆਈ ਦੀਪਿਕਾ ਪਾਦੁਕੋਣ, ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਨੇ ਤਸਵੀਰਾਂ

ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਸ ਨੂੰ ਹੰਬਲ ਮਿਊਜ਼ਿਕ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸਦੇ ਚੱਲਦੇ ਟੀਜ਼ਰ ਟਰੈਂਡਿੰਗ ‘ਚ ਛਾਇਆ ਹੋਇਆ ਹੈ। ਇਸ ਗੀਤ ਦੇ ਬੋਲ ਕੁਮਾਰ ਸੰਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ। ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਗੀਤ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਹ ਗਾਣਾ ਇੱਕ ਦਸੰਬਰ ਨੂੰ ਰਿਲੀਜ਼ ਹੋਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network