ਗਿੱਪੀ ਗਰੇਵਾਲ, ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀਵਾਲੀ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦੇਣਗੇ ਇਹ ਸਰਪਰਾਈਜ਼

written by Rupinder Kaler | October 27, 2021

ਅਦਾਕਾਰਾ ਸਰਗੁਣ ਮਹਿਤਾ ਅਤੇ ਰਵੀ ਦੂਬੇ (Sargun Mehta,  Ravi Dubey) ਦੇ ਸ਼ੋਅ ਉਡਾਰੀਆਂ ਵਿੱਚ ਜਲਦ ਹੀ ਗਿੱਪੀ ਗਰੇਵਾਲ ਤੇ ਗੁਨਾਮ ਭੁੱਲਰ ਨਜ਼ਰ ਆਉਣ ਵਾਲੇ ਹਨ । ਇਸ ਸ਼ੋਅ ਵਿੱਚ ਪ੍ਰਿਅੰਕਾ ਚੌਧਰੀ, ਅੰਕਿਤ ਗੁਪਤਾ ਅਤੇ ਈਸ਼ਾ ਮਾਲਵੀਆ 'ਬਾਲੀਵੁੱਡ ਪਾਰਟੀ' ਦੀ ਮੇਜ਼ਬਾਨੀ ਕਰਨਗੇ । ਪਰ ਇਸ ਸ਼ੋਅ ਵਿੱਚ ਇੱਕ ਮੋੜ ਅਜਿਹਾ ਵੀ ਆਵੇਗਾ ਜਦੋਂ ਪੋਲੀਵੁੱਡ ਸਟਾਰ ਗਿੱਪੀ ਗਰੇਵਾਲ (Gippy Grewal) ਤੇ ਗੁਰਨਾਮ ਭੁੱਲਰ ਨੂੰ ਸੱਦਿਆ ਜਾਵੇਗਾ ।

Gippy Grewal-min Pic Courtesy: Instagram

ਹੋਰ ਪੜ੍ਹੋ :

ਇਸ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਹੈ ਨੇਹਾ ਕੱਕੜ

Gippy Grewal -min Image From Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣੇ ਆਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਹਿੰਦੀ ਹਿੰਦੀ ਸੀਰੀਅਲ ਵਿੱਚ ਕਿਸੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਨੂੰ ਸੱਦਿਆ ਗਿਆ ਹੈ । ਇਹ ਐਪੀਸੋਡ 1 ਨਵੰਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਸਭ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ‘ਪਾਣੀ ਵਿੱਚ ਮਧਾਣੀ’ ਹਾਲ ਹੀ ਵਿੱਚ ਰਿਲੀਜ਼ ਹੋਣ ਵਾਲੀ ਹੈ ।

Pic Courtesy: Instagram

ਇਸ ਫ਼ਿਲਮ ਵਿੱਚ ਨੀਰੂ ਬਾਜਵਾ ਗਿੱਪੀ ਦੇ ਨਾਲ ਨਜ਼ਰ ਆਵੇਗੀ । ਗੁਰਨਾਮ ਭੁੱਲਰ ਪੰਜਾਬੀ ਫ਼ਿਲਮ ਫੁੱਫੜ ਜੀ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ (Binnu Dhillon ,  Gurnam Bhullar ) ਦੇ ਨਾਲ ਬਿੰਨੂ ਢਿੱਲੋਂ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸੰਸ਼ਕ ਬਹੁਤ ੳੇੁਤਸ਼ਾਹਿਤ ਨਜ਼ਰ ਆ ਰਹੇ ਹਨ ।

You may also like