ਗਿੱਪੀ ਗਰੇਵਾਲ ਨੇ ਪਾਕਿਸਤਾਨ ਸਥਿਤ ਆਪਣੇ ਪਿਤਾ ਪੁਰਖੀ ਪਿੰਡ ਦੀਆਂ ਗਲੀਆਂ 'ਚ ਲੋਕਾਂ ਨਾਲ ਕੀਤੀ ਗੱਲਬਾਤ,ਲਈਆਂ ਸੈਲਫੀਆਂ By Shaminder 21 Jan 2020 | Updated On 21 Jan 2020 18:04 IST in Punjabi Buzz Celebrities Special New Update Advertisment ਗਿੱਪੀ ਗਰੇਵਾਲ ਏਨੀਂ ਦਿਨੀਂ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਮੱਥਾ ਟੇਕਣ ਲਈ ਗਏ ਸਨ ਅਤੇ ਅੱਜ ਉਨ੍ਹਾਂ ਨੇ ਪਾਕਿਸਤਾਨ ਸਥਿਤ ਆਪਣੇ ਜੱਦੀ ਨੂੰ ਵੇਖਿਆ ।ਪਾਕਿਸਤਾਨ 'ਚ ਉਨ੍ਹਾਂ ਦਾ ਘਰ ਚੱਕ 47 ਪਿੰਡ ਮਨਸੂਰਾ 'ਚ ਸਥਿਤ ਹੈ ।ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਇਹ ਬਾਬਾ ਜੀ ਨੇ 1947 ਦੇ ਸਮੇਂ ਹੋਈ ਵੰਡ ਬਾਰੇ ਸਭ ਕੁਝ ਦੱਸਿਆ। Advertisment ਹੋਰ ਵੇਖੋ:ਗਿੱਪੀ ਗਰੇਵਾਲ ਨੇ ਪਹਿਲੇ ਪਾਤਸ਼ਾਹ ਦੇ ਜਨਮ ਅਸਥਾਨ ਨਨਕਾਣਾ ਸਾਹਿਬ ‘ਚ ਟੇਕਿਆ ਮੱਥਾ https://www.instagram.com/p/B7lKEkyAGsb/?utm_source=ig_web_copy_link ਇਹ ਮੇਰੇ ਤਾਇਆ ਜੀ ਦਾ ਦੋਸਤ ਸੀ ਤੇ ਸਾਡੇ ਪਰਿਵਾਰ ਨਾਲ ਬਹੁਤ ਪਿਆਰ ਸੀ ਏਨਾਂ ਦਾ ।ਵੰਡ ਦੇ ਵੇਲੇ ਸਾਡਾ ਪਰਿਵਾਰ ਭਾਰਤ ਆ ਗਿਆ ਸੀ ਬਹੁਤ ਕੁਝ ਸੁਣਿਆ ਸੀ ਅੱਜ ਕਿ ਉਸ ਵੇਲੇ ਕੀ ਕੀ ਹੋਇਆ ਸੀ ਪਰ ਪਿੰਡ ਜਾ ਕੇ ਬਹੁਤ ਵਧੀਆ ਲੱਗਿਆ। ਇਸ ਪਿਆਰ ਦਾ ਦੇਣ ਮੈਂ ਨਹੀਂ ਦੇ ਸਕਦਾ ਅਤੇ ਕਦੇ ਵੀ ਨਹੀਂ ਦੇ ਸਕਦਾ"।ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ ਪਹੁੰਚ ਕੇ ਕਾਫੀ ਖੁਸ਼ ਨਜ਼ਰ ਆਏ ।ਦੱਸ ਦਈਏ ਕਿ ਬੀਤੇ ਦਿਨ ਉਹ ਨਨਕਾਣਾ ਸਾਹਿਬ ਵੀ ਪਹੁੰਚੇ ਸਨ । #gippy-grewal #actor #singer #pakistan #village Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article