31 ਅਗਸਤ ਨੂੰ ਆ ਰਹੀ ਹੈ ਗਿੱਪੀ ਗਰੇਵਾਲ ਅਤੇ ਬੀਨੂ ਢਿਲੋਂ ਦੀ ਨਵੀਂ ਫ਼ਿਲਮ ,ਦੇਖੋ ਪੋਸਟਰ

Written by  Anmol Sandhu   |  July 15th 2018 07:58 PM  |  Updated: July 15th 2018 07:58 PM

31 ਅਗਸਤ ਨੂੰ ਆ ਰਹੀ ਹੈ ਗਿੱਪੀ ਗਰੇਵਾਲ ਅਤੇ ਬੀਨੂ ਢਿਲੋਂ ਦੀ ਨਵੀਂ ਫ਼ਿਲਮ ,ਦੇਖੋ ਪੋਸਟਰ

" ਕੈਰੀ ਆਨ ਜੱਟਾ 2 "  ਦੀ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਫੈਨਸ ਲਈ ਇੱਕ ਹੋਰ ਤੋਹਫ਼ਾ ਲੈ ਕੇ ਆ ਰਹੇ ਹਨ ਜੋ ਕਿ ਉਹਨਾਂ ਦੀ ਨਵੀਂ ਫ਼ਿਲਮ ਜਿਸਦਾ ਨਾਮ ਹੈ “ ਮਰ ਗਏ ਓ ਲੋਕੋ ” ਇਸ ਫ਼ਿਲਮ ਦਾ ਆਫੀਸ਼ੀਅਲ ਟੀਜ਼ਰ ਅੱਜ (16 ਜੁਲਾਈ ) ਰਿਲੀਜ਼ ਹੋ ਚੁੱਕਾ ਹੈ ਪਰ ਫ਼ਿਲਮ 31 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਆ ਰਹੀ ਹੈ | ਇਸ ਫਿਲਮ ਵਿੱਚ ਸਾਨੂੰ ਇੱਕ ਵਾਰ ਫਿਰ ਤੋਂ ਗਿੱਪੀ ਗਰੇਵਾਲ ਅਤੇ ਬੀਨੂ ਢਿਲੋਂ ਦੀ ਜੋੜੀ ਵੇਖਣ ਨੂੰ ਮਿਲੇਗੀ |

ਇਸ ਫਿਲਮ 'ਚ ਗਿੱਪੀ ਤੇ ਬੀਨੂੰ ਤੋਂ ਇਲਾਵਾ ਸਪਨਾ ਪੱਬੀ, ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦੇ ਪ੍ਰੋਡਿਊਸਰ ਗਿੱਪੀ ਗਰੇਵਾਲ ਤੇ ਡਾਇਰੈਕਟਰ ਸਿਮਰਜੀਤ ਸਿੰਘ ਹਨ। ਇਹ ਇੱਕ ਕਾਮੇਡੀ ਫ਼ਿਲਮ ਹੋਵੇਗੀ | ਗਿੱਪੀ ਗਰੇਵਾਲ ਅਤੇ ਬੀਨੂ ਢਿੱਲੋਂ ਦੀ ਜੋੜੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬਹੁਤ ਧੁੱਮਾਂ ਪਾਈਆਂ ਹਨ ਅਤੇ ਇਹਨਾਂ ਦੀ ਹਰ ਫਿਲਮ ਜਿਵੇ ਕਿ " ਕੈਰੀ ਆਨ ਜੱਟਾ, ਕੈਰੀ ਆਨ ਜੱਟਾ 2,ਆਦਿ ਨੂੰ ਲੋਕਾਂ ਨੇਂ ਬਹੁਤ ਪਿਆਰ ਦਿੱਤਾ ਸੀ |

ਜੇਕਰ ਆਪਾਂ ਗਿੱਪੀ ਗਰੇਵਾਲ ਦੀ ਗੱਲ ਕਰੀਏ ਤਾਂ ਉਹ ਐਕਟਿੰਗ ਦੇ ਨਾਲ ਨਾਲ ਗਾਇਕੀ ਵਿੱਚ ਵੀ ਉੱਚਾ ਨਾਮ ਕਮਾ ਚੁੱਕੇ ਹਨ ਹਾਲ ਹੀ ਵਿੱਚ ਉਹਨਾਂ ਨੇ ਆਪਣਾ ਗੀਤ " ਸੂਰਜ " ਰਿਲੀਜ਼ ਕੀਤਾ ਅਤੇ ਉਸਦੀ ਵੀਡੀਓ ਵਿੱਚ ਉਹਨਾਂ ਦੇ ਬੇਟੇ ਸ਼ਿੰਦਾ ਗਰੇਵਾਲ ਨੇਂ ਵੀ ਭੂਮਿਕਾ ਨਿਭਾਈ ਹੈ | ਇਸ ਗੀਤ ਨੂੰ ਵੀ ਲੋਕਾਂ ਵਲੋਂ ਹੱਦੋ ਵੱਧ ਪਿਆਰ ਦਿੱਤਾ ਗਿਆ ਅਤੇ ਨਾਲ ਹੀ ਇਸਦੇ ਜਰੀਏ ਉਹਨਾਂ ਨੇ ਆਪਣੇ ਬੇਟੇ ਨੂੰ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲਾਂਚ ਕਰ ਦਿੱਤਾ | ਹੁਣ ਸੱਭ ਨੂੰ ਇਹਨਾਂ ਦੀ ਆ ਰਹੀ ਫ਼ਿਲਮ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਹੈ ਅਤੇ ਉਮੀਦ ਹੈ ਕਿ ਬਾਕੀ ਫ਼ਿਲਮਾਂ ਵਾਂਗੂ ਇਹ ਫ਼ਿਲਮ ਵੀ ਲੋਕਾਂ ਨੂੰ ਬਹੁਤ ਪਸੰਦ ਆਵੇਗੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network