ਗਿੱਪੀ ਗਰੇਵਾਲ ਦਾ ਨਵਾਂ ਸਿੰਗਲ ਟਰੈਕ ‘ਮਿਸ ਯੂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  April 27th 2020 10:32 AM  |  Updated: April 27th 2020 10:32 AM

ਗਿੱਪੀ ਗਰੇਵਾਲ ਦਾ ਨਵਾਂ ਸਿੰਗਲ ਟਰੈਕ ‘ਮਿਸ ਯੂ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ‘ਮਿਸ ਯੂ’(MISS YOU) ਟਾਈਟਲ ਹੇਠ ਉਹ ਆਪਣਾ ਨਵਾਂ ਗਾਣਾ ਲੈ ਕੇ ਆ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ, ਗਿੱਪੀ ਨੇ ਇਸ ਗੀਤ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Enzo ਨੇ ਦਿੱਤਾ ਹੈ । ਵੀਡੀਓ ਨੂੰ ਬਲ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਵੀਡੀਓ ਨੂੰ ਵੀ ਗਿੱਪੀ ਗਰੇਵਾਲ ਨੇ ਆਪਣੇ ਘਰ ‘ਚ ਹੀ ਸ਼ੂਟ ਕੀਤਾ ਹੈ । ਗਾਣੇ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

View this post on Instagram

 

Eh Sara din khenda mainu dance karwao? #nachnachchallange #gurbaazgrewal #gippygrewal

A post shared by Gippy Grewal (@gippygrewal) on

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ‘ਨੱਚ ਨੱਚ’ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ਇਸ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਵੀ ਦਰਸ਼ਕਾਂ ਨੂੰ ਦੇ ਚੁੱਕੇ ਨੇ । ਇਸ ਮੁਸ਼ਕਿਲ ਘੜੀ ‘ਚ ਉਹ ਆਪਣੀ ਟੀਮ ਦੇ ਨਾਲ ਮਿਲਕੇ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network