ਜੈਜ਼ੀ ਬੀ ਦੇ ਗੀਤ ‘ਅੱਜ ਸਿੰਘ ਗਰਜੇਗਾ’ ਦੇ ਰੰਗ ‘ਚ ਰੰਗੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਦੇਖੋ ਵੀਡੀਓ

Written by  Lajwinder kaur   |  March 05th 2019 02:48 PM  |  Updated: March 05th 2019 02:52 PM

ਜੈਜ਼ੀ ਬੀ ਦੇ ਗੀਤ ‘ਅੱਜ ਸਿੰਘ ਗਰਜੇਗਾ’ ਦੇ ਰੰਗ ‘ਚ ਰੰਗੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਦੇਖੋ ਵੀਡੀਓ

ਪੰਜਾਬ ਦੇ ਨਾਮੀ ਗਾਇਕ ਜੈਜ਼ੀ ਬੀ ਜਿਹਨਾਂ ਦੀ ਆਵਾਜ਼ ਬਾਲੀਵੁੱਡ ਮੂਵੀ ਕੇਸਰੀ ‘ਚ ਸੁਣਨ ਨੂੰ ਮਿਲੇਗੀ। ਅੱਜ ਸਿੰਘ ਗਰਜੇਗਾ ਜਿਸ ਨੂੰ ਜੈਜ਼ੀ ਬੀ ਨੇ ਆਪਣੀ ਆਵਾਜ਼ ਦੇ ਨਾਲ ਗਾਇਆ ਹੈ ਤੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਜੈਜ਼ੀ ਬੀ ਦੇ ਇਸ ਗੀਤ ਉੱਤੇ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਗਿੱਪੀ ਗਰੇਵਾਲ ਨੇ ਇਹ ਵੀਡੀਓ ਟਿਕ ਟੋਕ ਉੱਤੇ ਬਣਾਈ ਹੈ ਇਸ ਵੀਡੀਓ ‘ਚ ਉਹਨਾਂ ਦੀ ਪਿਛਲੇ ਸਾਲ ਆਈ ਮੂਵੀ ਸੂਬੇਦਾਰ ਜੋਗਿੰਦਰ ਸਿੰਘ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਗਿੱਪੀ ਗਰੇਵਾਲ ਨੇ ਕੈਪਸ਼ਨ ‘ਚ ਕੇਸਰੀ, ਅਕਸ਼ੈ ਕੁਮਾਰ ਤੇ ਜੈਜ਼ੀ ਬੀ ਨੂੰ ਟੈਗ ਕੀਤਾ ਹੈ ਤੇ ਜੈਜ਼ੀ ਬੀ ਨੇ ਵੀ ਆਪਣੇ ਇੰਸਟਾਗ੍ਰਾਮ ਉੱਤ ਇਸ ਵੀਡੀਓ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ।

View this post on Instagram

 

#kesri @jazzyb @akshaykumar #gippigrewal

A post shared by Gippy Grewal (@gippygrewal) on

ਹੋਰ ਵੇਖੋ: ਗੈਰੀ ਸੰਧੂ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਉਂਗੇ ਲੋਟ ਪੋਟ

ਅਕਸ਼ੈ ਕੁਮਾਰ ਦੀ ਕੇਸਰੀ ਚ ਕਈ ਪੰਜਾਬੀ ਸਿੰਗਰਾਂ ਦੇ ਗੀਤ ਸੁਣਨ ਨੂੰ ਮਿਲਣਗੇ। ਜੈਜ਼ੀ ਬੀ ਦਾ ਇਹ ਗੀਤ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਵੇਗਾ। ਕੇਸਰੀ 'ਚ ਮੁੱਖ ਭੂਮਿਕਾ ਚ ਅਕਸ਼ੈ ਕੁਮਰ ਤੇ ਪ੍ਰਿਨਿਤੀ ਚੋਪੜਾ ਨਜ਼ਰ ਆਉਣਗੇ। ਇਹ ਮੂਵੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਬਹਾਦਰ ਸਿੰਘਾਂ ਨੇ 10 ਹਜ਼ਾਰ ਪਠਾਣਾਂ ਉੱਤੇ ਭਾਰੀ ਪੈ ਗਏ ਸਨ। ਇਹ ਫ਼ਿਲਮ ਨੂੰ ਪ੍ਰਸਿੱਧ ਬਾਲੀਵੁੱਡ ਡਾਇਰੈਕਟ ਅਨੁਰਾਗ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਫ਼ਿਲਮ ਕੇਸਰੀ ਨੂੰ 21 ਮਾਰਚ ਵਾਲੇ ਦਿਨ ਵੱਡੇ ਪਰਦੇ ਉੱਤੇ ਰਿਲੀਜ਼ ਕੀਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network