'Nawa Nawa Pyaar’ ਗੀਤ ‘ਤੇ ਗਿੱਪੀ ਗਰੇਵਾਲ ਨੇ ਆਪਣੇ ਤਿੰਨੇ ਪੁੱਤਰਾਂ ਦੇ ਨਾਲ ਬਣਾਇਆ ਡਾਂਸ ਵੀਡੀਓ

Written by  Lajwinder kaur   |  September 01st 2022 07:19 PM  |  Updated: September 01st 2022 07:08 PM

'Nawa Nawa Pyaar’ ਗੀਤ ‘ਤੇ ਗਿੱਪੀ ਗਰੇਵਾਲ ਨੇ ਆਪਣੇ ਤਿੰਨੇ ਪੁੱਤਰਾਂ ਦੇ ਨਾਲ ਬਣਾਇਆ ਡਾਂਸ ਵੀਡੀਓ

Gippy Grewal makes beautiful dance video with his three sons Ekom-Shinda-Gurbaaz: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ, ਤੇ ਕੱਲ੍ਹ ਨੂੰ ਯਾਨੀਕਿ 2 ਸਤੰਬਰ ਨੂੰ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦੀ ਮੋਸਟ ਅਵੇਟਡ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਜ਼ਿਆਦਾ ਉਤਸੁਕ ਹਨ। ਇਸ ਫ਼ਿਲਮ ਦੇ ਗੀਤ ‘ਨਵਾਂ ਨਵਾਂ ਪਿਆਰ’ ਉੱਤੇ ਗਿੱਪੀ ਨੇ ਆਪਣੇ ਤਿੰਨੋਂ ਪੁੱਤਰਾਂ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਬਣਾਇਆ ਹੈ।

ਹੋਰ ਪੜ੍ਹੋ : Tejasswi Prakash Photos: ਤੇਜਸਵੀ ਪ੍ਰਕਾਸ਼ ਨੇ ਬਲੈਕ ਰੰਗ ਦੇ ਫਿਸ਼ ਕੱਟ ਗਾਊਨ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਦੇਖੋ ਤਸਵੀਰਾਂ

gippy grewal with sons image source Instagram

ਇਸ ਵੀਡੀਓ ‘ਚ ਗਿੱਪੀ ਗਰੇਵਾਲ ਆਪਣੇ ਤਿੰਨੋਂ ਪੁੱਤਰਾਂ ਯਾਨੀਕਿ ਏਕਮ,ਸ਼ਿੰਦਾ ਤੇ ਗੁਰਬਾਜ਼ ਦੇ ਨਾਲ ਆਪਣੇ ਹੀ ਗੀਤ ‘ਨਵਾਂ ਨਵਾਂ ਪਿਆਰ’ ਉੱਤੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਸਭ ਸ਼ਾਨਦਾਰ ਡਾਂਸ ਕਰ ਰਹੇ ਨੇ, ਪਰ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ ਨੰਨ੍ਹਾ ਗੁਰਬਾਜ਼ ਜੋ ਕਿ ਆਪਣੇ ਪਾਪਾ ਅਤੇ ਵੀਰਾਂ ਵਾਂਗ ਡਾਂਸ ਮੁਵ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਵੱਲੋਂ ਪਿਉ ਤੇ ਪੁੱਤਾਂ ਦਾ ਇਹ ਕੂਲ ਅੰਦਾਜ਼ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।

inside image of gippy grewal shares cute video with sons image source Instagram

ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਹਰਮਨ ਘੁੰਮਣ , ਰਾਜ ਧਾਲੀਵਾਲ ਤੇ ਕਈ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।

image source Instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network