ਜਾਣੋ ਗਿੱਪੀ ਨੇ ਅਪਣੇ ਫੈਨਜ਼ ਨੂੰ ਕਿਹੜੀ ਖੁਸ਼ਖਬਰੀ ਦਿੱਤੀ

Written by  Lajwinder kaur   |  November 30th 2018 05:01 AM  |  Updated: November 30th 2018 05:01 AM

ਜਾਣੋ ਗਿੱਪੀ ਨੇ ਅਪਣੇ ਫੈਨਜ਼ ਨੂੰ ਕਿਹੜੀ ਖੁਸ਼ਖਬਰੀ ਦਿੱਤੀ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜਿਹਨਾਂ ਨੇ ਅਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਜਗ੍ਹਾ ਬਣਾਈ ਹੈ। ਗਿੱਪੀ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਸ ਦੇ ਦੇਸ-ਵਿਦੇਸ਼ ਤੱਕ ਚਰਚੇ ਨੇ। ਉਹਨਾਂ ਨੇ ਅਪਣੀ ਅਦਾਕਾਰੀ ਦੇ ਨਾਲ ਪੰਜਾਬੀ ਫਿਲਮਾਂ ਨੂੰ ਚਾਰ ਚੰਦ ਲਾਏ ਹਨ। ਜਿਸਦੇ ਚਲਦੇ ਉਹਨਾਂ ਨੇ ਬਾਲੀਵੁੱਡ ਚ ਵੀ ਕੰਮ ਕਰ ਚੁੱਕੇ ਹਨ।gippy grewal manje bistre 2 release date 12 april 2019

ਹੋਰ ਪੜ੍ਹੋ: ਗੁਰੂ ਰੰਧਾਵਾ ਦਾ ਨਵਾਂ ਗੀਤ ਜਾਰੀ, ਮਿਊਜ਼ਿਕ ਇੰਡਸਟਰੀ ਵਿੱਚ ਆਇਆ ਭੁਚਾਲ

ਗਿੱਪੀ ਨੇ ਅਪਣੀ ਡਾਇਰੈਕਸ਼ਨ ਦੇ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵਧੀਆਂ ਫਿਲਮਾਂ ਦੇ ਚੁੱਕੇ ਹਨ। ਤੇ ਇੱਕ ਵਾਰ ਫੇਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ‘ਕੈਰੀ ਆਨ ਜੱਟਾ-2’ ਦੀ ਸਫਲਤਾ ਤੋਂ ਬਾਅਦ ਐਕਟਰ ਗਿੱਪੀ ਗਰੇਵਾਲ ਮੰਜੇ ਬਿਸਤਰੇ-2 ਲੈ ਕੇ ਆ ਰਹੇ ਹਨ। ਇਸ ਫਿਲਮ ਦੇ ਨਾਲ ਸੰਬੰਧੀ ਗੱਲਾਂ ਨੂੰ ਉਹ ਅਪਣੇ ਫੈਨਜ਼ ਨਾਲ ਸਾਂਝਾ ਕਰਦੇ ਰਹਿੰਦੇ ਹਨ। ਤੇ ਇਸ ਬਾਰ ਗਿੱਪੀ ਗਰੇਵਾਲ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ, ‘ ਫਿਲਮ ਨੂੰ ਪਿਆਰ ਕਰਨ ਵਾਲੇ ਨੋਟ ਕਰਨ ‘ਮੰਜੇ ਬਿਸਤਰੇ-2’ ਆ ਰਹੀ ਹੈ  #12 ਅਪ੍ਰੈਲ2019 ਤੇ ਉਸ ਤੋਂ ਬਾਅਦ ਆਪਾਂ ਮਿਲਾਂਗੇ #12 ਜੁਲਾਈ2019 ਨੂੰ ਨਵੀਂ ਫਿਲਮ ਨਾਲ...ਡੇਟ ਨੋਟ ਕੀਤੀ ਜਾਵੇ ਖਬਰ ਨੂੰ ਵਾਇਰਲ ਕੀਤਾ ਜਾਵੇ...ਦਾਤਾ ਜੀ ਮਿਹਰ ਕਰੋ..’

https://www.instagram.com/p/BqwT3ZhHDii/

ਗਿੱਪੀ ਗਰੇਵਾਲ ਦੀ ਇਹ ਫਿਲਮ 12 ਅਪ੍ਰੈਲ 2019  ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਹੰਬਲ ਮੋਸ਼ਨ ਪਿਕਚਰ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।gippy grewal manje bistre 2 release date 12 april 2019

ਹੋਰ ਪੜ੍ਹੋ: ਕਿਉਂ ‘ਹੈੱਡਲਾਈਨ’ ‘ਚ ਛਾਏ ਬੁਲੰਦੀਆਂ ‘ਚ ਰਹਿਣ ਵਾਲੇ ਗਾਇਕ ਹਰਦੀਪ ਗਰੇਵਾਲ

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਭੂਸ਼ਨ ਕੁਮਾਰ ਨਾਲ ਫੋਟੋ ਸ਼ੇਅਰ ਕਰ ਕੇ ਫੈਨਜ਼ ਨੂੰ ਇੱਕ ਹੋਰ ਅਨਾਊਂਸਮੈਂਟ ਕਰਕੇ ਖੁਸ਼ਖਬਰੀ ਦਿੱਤੀ ਹੈ। ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨੂੰ ਉਚਾਈਆਂ ‘ਤੇ ਪੁਹੰਚਾਉਣ ਵਾਲੇ ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਨਾਲ ਦੋ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ 'ਮੰਜੇ ਬਿਸਤਰੇ 2' ਸਾਲ 2017 'ਚ ਆਈ ਫਿਲਮ 'ਮੰਜੇ ਬਿਸਤਰੇ' ਦਾ ਸੀਕੁਅਲ ਹੈ। ਪਹਿਲੇ ਭਾਗ ਨੂੰ ਵੀ ਸਰੋਤਿਆਂ ਵੱਲੋ ਕਾਫੀ ਜ਼ਿਆਦਾ ਪਿਆਰ ਮਿਲਿਆ ਸੀ। ਗਿੱਪੀ ਦੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਉਹਨਾਂ ਦੇ ਗੀਤਾਂ ਅਤੇ ਫਿਲਮਾਂ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network