'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ ਰਿਲੀਜ਼, ਗੋਰਿਆਂ ਦੇ ਘਰਾਂ ਚੋਂ ਹੋ ਰਹੇ ਨੇ ਮੰਜੇ ਬਿਸਤਰੇ ਇਕੱਠੇ, ਦੇਖੋ ਵੀਡੀਓ

Written by  Aaseen Khan   |  March 01st 2019 09:41 AM  |  Updated: March 01st 2019 10:05 AM

'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ ਰਿਲੀਜ਼, ਗੋਰਿਆਂ ਦੇ ਘਰਾਂ ਚੋਂ ਹੋ ਰਹੇ ਨੇ ਮੰਜੇ ਬਿਸਤਰੇ ਇਕੱਠੇ, ਦੇਖੋ ਵੀਡੀਓ

'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ ਰਿਲੀਜ਼, ਗੋਰਿਆਂ ਦੇ ਘਰਾਂ ਚੋਂ ਹੋ ਰਹੇ ਨੇ ਮੰਜੇ ਬਿਸਤਰੇ ਇਕੱਠੇ, ਦੇਖੋ ਵੀਡੀਓ : ਗਿੱਪੀ ਗਰੇਵਾਲ ਜਿੰਨ੍ਹਾਂ ਦੇ ਗਾਣਿਆਂ ਅਤੇ ਫ਼ਿਲਮਾਂ ਦਾ ਪ੍ਰਸ਼ੰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਰਹਿੰਦਾ ਹੈ। ਗਿੱਪੀ ਗਰੇਵਾਲ ਇੱਕ ਵਾਰ ਫਿਰ ਇਸ ਵਿਸਾਖੀ 'ਤੇ ਤਿਆਰ ਹਨ ਮੰਜੇ ਬਿਸਤਰੇ ਇਕੱਠੇ ਕਰਨ ਲਈ। ਜੀ ਹਾਂ ਦੱਸ ਦਈਏ ਗਿੱਪੀ ਗਰੇਵਾਲ ਅਤੇ ਸਿਮੀ ਚਾਹਲ ਸਟਾਰਰ ਫਿਲਮ 'ਮੰਜੇ ਬਿਸਤਰੇ 2' ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ।ਗਾਣੇ ਨੂੰ ਪਹਿਲੀ ਫਿਲਮ ਦੇ ਗਾਣੇ ਦੀ ਤਰਾਂ ਆਵਾਜ਼ ਦਿੱਤੀ ਹੈ ਪੰਜਾਬ ਦੇ ਨਾਮਵਰ ਗਾਇਕ ਨਛੱਤਰ ਗੱਲ ਹੋਰਾਂ ਨੇ। ਗਾਣੇ ਦੇ ਬੋਲ ਲਿਖੇ ਹਨ ਐਕਟਰ, ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਨੇ ਅਤੇ ਮਿਊਜ਼ਿਕ ਦਿੱਤਾ ਹੈ ਜੱਸੀ ਕਟਿਆਲ ਹੋਰਾਂ ਨੇ।

ਗਾਣੇ 'ਚ ਗਿੱਪੀ ਗਰੇਵਾਲ ਅਤੇ ਫਿਲਮ ਦੀ ਬਾਕੀ ਸਟਾਰ ਕਾਸਟ ਇਸ ਵਾਰ ਕੈਨੇਡਾ 'ਚ ਮੰਜੇ ਬਿਸਤਰੇ ਇਕੱਠੇ ਕਰਦੀ ਦਿਖਾਈ ਦੇ ਰਹੀ ਹੈ। ਅਤੇ ਦਸ ਰਹੇ ਹਨ ਕਿ ਪੰਜਾਬੀ ਭਾਵੇਂ ਕੈਨੇਡਾ ਹੋਣ ਜਾਂ ਪੰਜਾਬ ਪਰ ਆਪਣਾ ਵਿਰਸਾ ਕਦੇ ਨਹੀਂ ਭੁੱਲਦੇ। ਗਾਣੇ 'ਚ ਫਿਲਮ ਦੇ ਡਾਇਲਾਗਜ਼ ਦੀਆਂ ਵੀ ਕੁਝ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ ਜਿੰਨ੍ਹਾਂ ਨੂੰ ਸੁਣ ਕੇ ਹਾਸਾ ਨਹੀਂ ਰੁੱਕ ਰਿਹਾ ਹੈ।

ਹੋਰ ਵੇਖੋ  : 'ਕਾਲਾ ਸ਼ਾਹ ਕਾਲਾ' ਦਾ ਟਾਈਟਲ ਟਰੈਕ ਜੋਤੀ ਨੂਰਾਂ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਮੰਜੇ ਬਿਸਤਰੇ 2 ‘ਚ ਵੀ ਲੱਗਭਗ ਉਹ ਹੀ ਸਟਾਰਕਾਸਟ ਕੰਮ ਕਰ ਰਹੀ ਹੈ ਜੋ ਕਿ ਮੰਜੇ ਬਿਸਤਰੇ ਦੇ ਪਹਿਲੇ ਭਾਗ ‘ਚ ਸਨ। ਜਿੰਨ੍ਹਾਂ ‘ਚ ਕਾਫੀ ਵੱਡੇ ਵੱਡੇ ਨਾਮ ਸ਼ਾਮਿਲ ਹਨ ਜਿਵੇਂ ਕਿ ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ , ਹੌਬੀ ਧਾਲੀਵਾਲ , ਬੀ ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।ਫਿਲਮ ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ 'ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਇਸੇ ਸਾਲ ਵਿਸਾਖੀ ਤੇ ਯਾਨੀ 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਜਾਵੇਗੀ। ਦੇਖਣਾ ਹੋਵੇਗਾ ਪਹਿਲੀ ਫਿਲਮ ਦੀ ਤਰਾਂ ਮੰਜੇ ਬਿਸਤਰੇ 2 ਦਾ ਦਰਸ਼ਕਾਂ 'ਤੇ ਕਿੰਨ੍ਹਾਂ ਕੁ ਜਾਦੂ ਚੱਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network