ਗਿੱਪੀ ਗਰੇਵਾਲ ਦੀ ਦੀਵਾਨਗੀ ਛਾਈ ਪਾਕਿਸਤਾਨੀਆਂ ਦੇ ਸਿਰ, ਲੋਕਾਂ ਨੇ ਪਿਆਰ ਨਾਲ ਦਿੱਤੇ ਅਜਿਹੇ ਤੋਹਫ਼ੇ

written by Lajwinder kaur | January 23, 2020

ਗਿੱਪੀ ਗਰੇਵਾਲ ਜੋ ਕਿ ਗੁਆਂਢੀ ਮੁਲਕ ਪਾਕਿਸਤਾਨ ਗਏ ਹੋਏ ਸਨ। ਜਿੱਥੇ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਮੱਥਾ ਟੇਕਿਆ। ਇਸ ਤੋਂ ਇਲਾਵਾ ਉਹ ਆਪਣੇ ਜੱਦੀ ਘਰ ਦੇਖਣ ਲਈ 47 ਪਿੰਡ ਮਨਸੂਰਾ ਵੀ ਗਏ। ਜਿੱਥੇ ਉਨ੍ਹਾਂ ਨੇ ਆਪਣੇ ਜੱਦੀ ਘਰ ਨੂੰ ਵੀ ਵੇਖਿਆ। ਉੱਥੇ ਦੇ ਲੋਕਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਨੂੰ ਦਰਸਾਉਣ ਲਈ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਸਨ।

 

ਹੋਰ ਵੇਖੋ:ਜੈ ਰੰਧਾਵਾ ਦੇ ਜਨਮ ਦਿਨ ‘ਤੇ ਦੋਸਤਾਂ ਨੇ ਦਿੱਤਾ ਸਰਪ੍ਰਾਈਜ਼,ਕੇਕ ਕੱਟਦਿਆ ਦੀ ਵੀਡੀਓ ਆਈ ਸਾਹਮਣੇ

ਪਾਕਿਸਤਾਨ ‘ਚ ਗਿੱਪੀ ਗਰੇਵਾਲ ਨੂੰ ਚਾਹੁਣ ਵਾਲਿਆਂ ਦੀ ਖੁਸ਼ੀ ਵੇਖਦੀਏ ਹੀ ਬਣਦੀ ਸੀ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਪਾਕਿਸਤਾਨ ਫੈਨਜ਼ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਮੀ ਬਿਜ਼ਨੈਸਮੈਨ ਤੇ ਪਾਕਿਸਤਾਨੀ ਕਲਾਕਾਰ ਵੀ ਬੜੀ ਹੀ ਗਰਮਜੋਸ਼ੀ ਦੇ ਨਾਲ ਗਿੱਪੀ ਗਰੇਵਾਲ ਨੂੰ ਮਿਲੇ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਇਨ੍ਹਾਂ ਤਸਵੀਰਾਂ ‘ਚ, ਜਿਸ ਨੂੰ ਗਿੱਪੀ ਗਰੇਵਾਲ ਨੇ ਰੀ-ਟਵੀਟ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਗਿੱਪੀ ਗਰੇਵਾਲ ਪਾਕਿਸਤਾਨ ਦੇ ਨਾਮੀ ਬਿਜ਼ਨੈਸਮੈਨ ਤੇ ਪੇਸ਼ਾਵਰ ਜ਼ਲਮੀ ਦੇ ਚੇਅਰਮੈਨ ਜਾਵੇਦ ਅਫ਼ਰੀਦੀ ਨਜ਼ਰ ਆ ਰਹੇ ਨੇ। ਜਾਵੇਦ ਅਫ਼ਰੀਦੀ ਨੇ ਗਿੱਪੀ ਨੂੰ ਪਿਆਰ ‘ਚ ਇੱਕ ਜੈਕਟ ਤੇ ਕ੍ਰਿਕਟ ਬੱਲਾ ਤੋਹਫ਼ੇ ‘ਚ ਪੇਸ਼ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਟਵਿਟਰ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਐਕਸ਼ਨ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਜੀ ਹਾਂ 28 ਫਰਵਰੀ ਨੂੰ ਉਨ੍ਹਾਂ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਰਿਲੀਜ਼ ਹੋਣ ਜਾ ਰਹੀ ਹੈ।

You may also like