‘ਯਾਰ-ਦੋਸਤਾਂ’ ਦੀ ਦੋਸਤੀ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਨਵਾਂ ਗੀਤ ‘Siraa Hoya Peya’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਵੇਖੋ ਵੀਡੀਓ

written by Lajwinder kaur | August 27, 2021

ਲਓ ਜੀ ਪੰਜਾਬੀ ਮਿਊਜ਼ਿਕ ਇੰਡਸਟਰੀਦ ਦੇਸੀ ਰੋਕਸਟਾਰ ਯਾਨੀ ਕਿ ਗਿੱਪੀ ਗਰੇਵਾਲ (Gippy Grewal) ਆਪਣੀ ਮਿਊਜ਼ਿਕ ਐਲਬਮ ‘Limited Edition’ ਦੇ ਪਹਿਲੇ ਟਰੈਕ ਤੋਂ ਬਾਅਦ ਐਲਬਮ ਦਾ ਦੂਜਾ ਗੀਤ ਵੀ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਜੀ ਹਾਂ ਉਹ 'ਸਿਰਾ ਹੋਇਆ ਪਿਆ' (Siraa Hoya Peya) ਟਾਈਟਲ ਹੇਠ ਫ੍ਰੈਂਡ ਜ਼ੌਨ ਨੂੰ ਬਿਆਨ ਕਰਦਾ ਗੀਤ ਲੈ ਕੇ ਆਏ ਨੇ।

ਹੋਰ ਪੜ੍ਹੋ : ਨੀਰੂ ਬਾਜਵਾ ਨੂੰ ਮਿਲਿਆ ਜਨਮਦਿਨ 'ਤੇ ਖ਼ਾਸ ਤੋਹਫਾ, ‘ਸਨੋਅਮੈਨ’ ਫ਼ਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ

feature image of siraa hoya peya song sung by gippy grewal Image Source -youtube

ਇਸ ਗੀਤ 'ਚ ਗਿੱਪੀ ਗਰੇਵਾਲ ਨੇ ਯਾਰ-ਦੋਸਤਾਂ ਦੀ ਦੋਸਤੀ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ Mani Longia ਨੇ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਦਾ ਹੈ, ਜੋ ਕਿ ਗੀਤ ਨੂੰ ਚਾਰ ਚੰਨ ਲਗਾ ਰਿਹਾ ਹੈ। ਇਸ ਮਿਊਜ਼ਿਕ ਵੀਡੀਓ ਨੂੰ 10+1 Creations ਨੇ ਤਿਆਰ ਕੀਤਾ  ਹੈ। ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਤੇ ਵਿਊਜ਼ ਲਗਾਤਾਰ ਵੱਧ ਰਹੇ ਨੇ।

inside image of siraa hoya peya song released Image Source -youtube

ਹੋਰ ਪੜ੍ਹੋ : ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਗਿੱਪੀ ਗਰੇਵਾਲ ਪੰਜਾਬੀ ਮਨੋਰੰਜਨ ਜਗਤ ਦੇ ਕਮਾਲ ਦੇ ਕਲਾਕਾਰ ਨੇ। ਉਹ ਵਧੀਆ ਗਾਇਕ ਹੋਣ ਦੇ ਨਾਲ ਬਾਕਮਾਲ ਦੇ ਐਕਟਰ, ਡਾਇਰੈਕਟ ਵੀ ਨੇ। ਉਨ੍ਹਾਂ ਦੀ ਕਈ ਫ਼ਿਲਮਾਂ ਜਿਵੇਂ ‘ਪਾਣੀ ‘ਚ ਮਧਾਣੀ’, ਫੱਟੇ ਦਿੰਦੇ ਚੱਕ ਪੰਜਾਬੀ ਤੇ ਕਈ ਹੋਰ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ। ਇਸ ਤੋਂ ਇਲਾਵਾ ਉਹ ਅਰਦਾਸ ਦੇ ਤੀਜੇ ਭਾਗ ਉੱਤੇ ਵੀ ਕੰਮ ਕਰ ਰਹੇ ਨੇ।

0 Comments
0

You may also like