ਗਿੱਪੀ ਗਰੇਵਾਲ ਨੂੰ "ਲਖਨਊ ਸੇੰਟ੍ਰਲ" ਦਾ ਮਿਲਿਆ ਇਕ ਵੱਖਰਾ ਇਨਾਮ
ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਹਾਲ ਹੀ ਵਿਚ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਲਖਨਊ ਸੇੰਟ੍ਰਲ' ਨੂੰ ਮਿਲੇ ਦਰਸ਼ਕਾਂ ਦੇ ਪਿਆਰ ਤੋਂ ਬਹੁਤ ਖੁਸ਼ ਹਨ |
ਗਿੱਪੀ ਗਰੇਵਾਲ ਦਾ ਮੰਨਣਾ ਹੈ ਕਿ ਇਹ ਫਿਲਮ ਉਹਨਾਂ ਦੇ ਕਰਿਅਰ ਦੀ ਸਬ ਤੋਂ ਅਹਿਮ ਫਿਲਮ ਹੈ ਕਿਉਂਕਿ ਇਸ ਫਿਲਮ ਨੇ ਗਿੱਪੀ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ ਦਿੱਤੇ ਹਨ | ਇਸ ਗੱਲ ਦਾ ਪ੍ਰਮਾਣ ਇਹ ਹੈ ਕਿ ਜਲਦ ਹੀ ਗਿੱਪੀ ਗਰੇਵਾਲ ਨਿਖਿਲ ਅਡਵਾਨੀ ਦੀ ਆਉਣ ਵਾਲੀ ਫਿਲਮ 'ਚ ਲੀਡ ਰੋਲ ਅਦਾ ਕਰਨਗੇ |