ਏਕਮ ਤੇ ਸ਼ਿੰਦਾ ਨੂੰ ਪੰਜਾਬੀ ਲੋਕ ਖੇਡਾਂ ਦੇ ਨਾਲ ਜੋੜ ਰਹੇ ਨੇ ਗਿੱਪੀ ਗਰੇਵਾਲ, ਤਸਵੀਰ ਸਾਂਝੀ ਕਰਕੇ ਫੈਨਜ਼ ਨੂੰ ਦੱਸਿਆ ਇਸ ਖੇਡ ਬਾਰੇ

written by Lajwinder kaur | July 14, 2020

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੇ ਬੱਚਿਆਂ ਨੂੰ ਪੰਜਾਬ ਤੇ ਪੰਜਾਬੀਅਤ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਨੇ । ਉਹ ਹਮੇਸ਼ਾ ਹੀ ਆਪਣੇ ਬੱਚਿਆਂ ਦੇ ਨਾਲ ਮਾਂ ਬੋਲੀ ਪੰਜਾਬੀ ‘ਚ ਹੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ । ਲਾਕਡਾਊਨ ਕਰਕੇ ਉਹ ਆਪਣੇ ਪਰਿਵਾਰ ਦੇ ਨਾਲ ਪੰਜਾਬ ‘ਚ ਹੀ ਰਹਿ ਰਹੇ ਨੇ । ਜਿਸ ਕਰਕੇ ਉਹ ਬੱਚਿਆਂ ਦੇ ਨਾਲ ਹੀ ਮਿਲ ਕੇ ਖੂਬ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਨੇ । ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਪੇਂਡੂ ਪੰਜਾਬੀ ਲੋਕ ਖੇਡ ਪਿੱਠੂ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਵੀ ਹੈ ਕਿ ਪਿੱਠੂ ਖੇਡਣ ਲਈ ਤਿਆਰ... ਕਿਸ ਕਿਸ ਨੇ ਖੇਡੀ ਹੈ ਇਹ ਖੇਡ? ਦਰਸ਼ਕ ਇਸ ਤਸਵੀਰ ਨੂੰ ਵੀ ਖੂਬ ਪਸੰਦ ਵੀ ਕਰ ਰਹੇ ਨੇ ਤੇ ਕਮੈਂਟ ਕਰਕੇ ਇਸ ਖੇਡ ਨਾਲ ਜੁੜੀਆਂ ਯਾਦਾ ਵੀ ਤਾਜ਼ੀਆਂ ਕਰ ਰਹੇ ਨੇ । ਹੋਰ ਵੇਖੋ : ਟਰੈਂਡਿੰਗ ‘ਚ ਚੱਲ ਰਿਹਾ ‘ਦਿਲ ਬੇਚਾਰਾ’ ਦਾ ਟਾਈਟਲ ਟ੍ਰੈਕ, ਪਰਦੇ ‘ਤੇ ਪੇਸ਼ ਕਰਨ ਲਈ ਸੁਸ਼ਾਂਤ ਤੇ ਫਰਾਹ ਖ਼ਾਨ ਨੇ ਇਸ ਤਰ੍ਹਾਂ ਕੀਤੀ ਸੀ ਮਿਹਨਤ, ਦੇਖੋ ਵੀਡੀਓ ਉਨ੍ਹਾਂ ਨੇ ਪਿੱਠੂ ਖੇਡਦਿਆਂ ਦੀ ਵੀਡੀਓਜ਼ ਇੰਸਟਾਗ੍ਰਾਮ ਸਟੋਰੀ ‘ਚ ਵੀ ਸ਼ੇਅਰ ਕੀਤੀਆਂ ਨੇ । ਦੇਸੀ ਰੌਕਸਟਾਰ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਫ਼ਿਲਮੀ ਜਗਤ ਨੂੰ ਕਈ ਬਿਹਤਰੀਨ ਫ਼ਿਲਮਾਂ ਦੇ ਚੁੱਕੇ ਨੇ ।

0 Comments
0

You may also like