ਗਿੱਪੀ ਗਰੇਵਾਲ ਨੇ ਬਾਲੀਵੁੱਡ ਦੀ ਇਸ ਫ਼ਿਲਮ ਦੀ ਕੀਤੀ ਤਾਰੀਫ
ਹਾਲ ਹੀ ‘ਚ ਬਾਲੀਵੁੱਡ ਫਿਲਮ ‘MIMI’ ਰਿਲੀਜ਼ ਹੋਈ ਹੈ । ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਕ੍ਰਿਤੀ ਅਤੇ ਪੰਕਜ ਦੀ ਤਾਰੀਫ ਦੇ ਪੁਲ ਬੰਨੇ ਹਨ। ਗਿੱਪੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
Image Source: Instagram
ਹੋਰ ਪੜ੍ਹੋ :
ਜਿਸ ਵਿੱਚ ਉਹਨਾਂ ਨੇ ਲਿਖਿਆ ‘Outstanding ??? What a performance by kriti sanon Tripathii Pankaj sir ? Mubarakan and Love from Punjab ?’ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਕਸ਼ਮਣ ਵੱਲੋਂ ਨਿਰਦੇਸ਼ਿਤ, ਮਿਮੀ ਫ਼ਿਲਮ ਇਕ ਸਰੋਗੇਟ ਮਾਂ ਅਤੇ ਉਸ ਦੀਆਂ ਚੁਣੌਤੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ ।
ਫਿਲਮ ਵਿੱਚ ਕ੍ਰਿਤੀ ਸੈਨਨ, ਪੰਕਜ ਤ੍ਰਿਪਾਠੀ, ਸੁਪ੍ਰੀਆ ਪਾਠਕ ਅਤੇ ਮਨੋਜ ਪਾਹਵਾ ਮੁੱਖ ਭੂਮਿਕਾਵਾਂ ਵਿੱਚ ਹਨ। ਹਾਲਾਂਕਿ ਇਹ ਫਿਲਮ 30 ਜੁਲਾਈ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣੀ ਸੀ ਪਰ ਕ੍ਰਿਤੀ ਸੈਨਨ ਦੇ 31 ਵੇਂ ਜਨਮਦਿਨ ਤੇ ਹੀ ਇਸ ਫਿਲਮ ਨੂੰ ਰਿਲੀਜ਼ ਕਰ ਦਿੱਤਾ ।
Outstanding ???
What a performance by @kritisanon @TripathiiPankaj sir ?
Mubarakan and Love from Punjab ? pic.twitter.com/0kltRZ37mI
— Gippy Grewal (@GippyGrewal) July 29, 2021