ਗਿੱਪੀ ਗਰੇਵਾਲ ਨੇ ਬਾਲੀਵੁੱਡ ਦੀ ਇਸ ਫ਼ਿਲਮ ਦੀ ਕੀਤੀ ਤਾਰੀਫ

Written by  Rupinder Kaler   |  July 29th 2021 05:34 PM  |  Updated: July 29th 2021 05:34 PM

ਗਿੱਪੀ ਗਰੇਵਾਲ ਨੇ ਬਾਲੀਵੁੱਡ ਦੀ ਇਸ ਫ਼ਿਲਮ ਦੀ ਕੀਤੀ ਤਾਰੀਫ

ਹਾਲ ਹੀ ‘ਚ ਬਾਲੀਵੁੱਡ ਫਿਲਮ ‘MIMI’ ਰਿਲੀਜ਼ ਹੋਈ ਹੈ । ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਕ੍ਰਿਤੀ ਅਤੇ ਪੰਕਜ ਦੀ ਤਾਰੀਫ ਦੇ ਪੁਲ ਬੰਨੇ ਹਨ। ਗਿੱਪੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।

Gippy Grewal Image Source: Instagram

 

ਹੋਰ ਪੜ੍ਹੋ :

ਮੌਨਸੂਨ ਮੌਸਮ ਨੂੰ ਖ਼ਾਸ ਅੰਦਾਜ਼ ‘ਚ ਪੇਸ਼ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼

inside image of gippy grewal with family

ਜਿਸ ਵਿੱਚ ਉਹਨਾਂ ਨੇ ਲਿਖਿਆ ‘Outstanding ??? What a performance by kriti sanon  Tripathii Pankaj sir ? Mubarakan and Love from Punjab ?’  ਤੁਹਾਨੂੰ ਦੱਸ ਦਿੰਦੇ ਹਾਂ ਕਿ ਲਕਸ਼ਮਣ ਵੱਲੋਂ ਨਿਰਦੇਸ਼ਿਤ, ਮਿਮੀ ਫ਼ਿਲਮ ਇਕ ਸਰੋਗੇਟ ਮਾਂ ਅਤੇ ਉਸ ਦੀਆਂ ਚੁਣੌਤੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ ।

ਫਿਲਮ ਵਿੱਚ ਕ੍ਰਿਤੀ ਸੈਨਨ, ਪੰਕਜ ਤ੍ਰਿਪਾਠੀ, ਸੁਪ੍ਰੀਆ ਪਾਠਕ ਅਤੇ ਮਨੋਜ ਪਾਹਵਾ ਮੁੱਖ ਭੂਮਿਕਾਵਾਂ ਵਿੱਚ ਹਨ। ਹਾਲਾਂਕਿ ਇਹ ਫਿਲਮ 30 ਜੁਲਾਈ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਣੀ ਸੀ ਪਰ ਕ੍ਰਿਤੀ ਸੈਨਨ ਦੇ 31 ਵੇਂ ਜਨਮਦਿਨ ਤੇ ਹੀ ਇਸ ਫਿਲਮ ਨੂੰ ਰਿਲੀਜ਼ ਕਰ ਦਿੱਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network