ਗਿੱਪੀ ਗਰੇਵਾਲ ਨੇ ਪਹਿਲੇ ਪਾਤਸ਼ਾਹ ਦੇ ਜਨਮ ਅਸਥਾਨ ਨਨਕਾਣਾ ਸਾਹਿਬ 'ਚ ਟੇਕਿਆ ਮੱਥਾ

written by Shaminder | January 20, 2020

ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਨਨਕਾਣਾ ਸਾਹਿਬ ਪਹੁੰਚੇ । ਇਸ ਮੌਕੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਬਣੇ ਗੁਰਦੁਆਰਾ ਨਨਕਾਣਾ ਸਾਹਿਬ 'ਚ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ ।ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮੱਥਾ ਟੇਕਿਆ ਅਤੇ ਚਵਰ ਸਾਹਿਬ ਝੁਲਾਇਆ । ਹੋਰ ਵੇਖੋ:ਇੱਕ ਸੰਧੂ ਹੁੰਦਾ ਸੀ’ ਦੇ ਟੀਜ਼ਰ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ ਸਰਪਰਾਈਜ਼ …! https://www.instagram.com/p/B7ifGCLArTN/ ਗਿੱਪੀ ਗਰੇਵਾਲ ਜਲਦ ਹੀ ਆਪਣੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਲੈ ਕੇ ਆ ਰਹੇ ਨੇ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਨੇ ਨਨਕਾਣਾ ਸਾਹਿਬ 'ਚ ਮੱਥਾ ਟੇਕਿਆ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ।

gippy gippy
ਫਿਲਮ ਚ ਗਿੱਪੀ ਗਰੇਵਾਲ, ਨੇਹਾ ਸ਼ਰਮਾ, ਬੱਬਲ ਰਾਏ, ਰੋਸ਼ਨ ਪ੍ਰਿੰਸ ਅਤੇ ਪਵਨ ਮਲਹੋਤਰਾ ਮੁੱਖ ਭੂਮਿਕਾਵਾਂ ਚ ਨਜ਼ਰ ਆਉਣਗੇ। ਫਿਲਮ ਦੇ ਸਾਰੇ ਐਕਸ਼ਨ ਸੀਨਾਂ ਨੂੰ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਨੇ ਨਿਰਦੇਸ਼ਿਤ ਕੀਤਾ ਹੈ।ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਦੁਆਰਾ ਕੀਤਾ ਜਾਵੇਗਾ। ਫਿਲਮ 'ਇੱਕ ਸੰਧੂ ਹੁੰਦਾ ਸੀ' 28 ਫਰਵਰੀ ਨੂੰ ਰਿਲੀਜ਼ ਹੋਵੇਗੀ।

0 Comments
0

You may also like