ਗਿੱਪੀ ਗਰੇਵਾਲ ਪਿਤਾ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਕਿਹਾ- ‘18 ਸਾਲ ਹੋ ਗਏ ਤੁਹਾਡੇ ਤੋਂ ਬਿਨਾਂ’

written by Lajwinder kaur | February 16, 2021

ਹਰ ਇਨਸਾਨ ਦੇ ਜ਼ਿੰਦਗੀ ‘ਚ ਉਸਦੇ ਮਾਪੇ ਬਹੁਤ ਹੀ ਖ਼ਾਸ ਥਾਂ ਰੱਖਦੇ ਨੇ । ਕੋਈ ਵਿਅਕਤੀ ਜਿੰਨਾ ਮਰਜ਼ੀ ਵੱਡੀ ਸਖਸ਼ੀਅਤ ਬਣ ਜਾਏ, ਪਰ ਉਹ ਆਪਣੇ ਮਾਪਿਆਂ ਦੇ ਲਈ ਬੱਚਾ ਹੀ ਰਹਿੰਦਾ ਹੈ। ਪਰ ਇਹ ਰੱਬ ਦੇ ਰੰਗ ਨੇ ਜੋ ਇਸ ਧਰਤੀ ‘ਤੇ ਆਇਆ ਹੈ ਉਸ ਨੇ ਇੱਕ ਦਿਨ ਇਸ ਦੁਨੀਆ ਤੋਂ ਰੁਖ਼ਸਤ ਹੋਣਾ ਹੈ । ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੇ ਪਿਤਾ ਨੂੰ ਲੈ ਕੇ ਬਹੁਤ  ਇਮੋਸ਼ਨਲ ਹਨ । ਆਪਣੇ ਪਿਤਾ ਦੀ ਬਰਸੀ ਵਾਲੇ ਦਿਨ ਯਾਦ ਕਰਦੇ ਹੋਏ ਉਨ੍ਹਾਂ ਨੇ ਭਾਵੁਕ ਪੋਸਟ ਪਾਈ ਹੈ। inside image of gippy grewal emotional post for his father ਹੋਰ ਪੜ੍ਹੋ : ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਦੁੱਖਾਂ, ਜਜ਼ਬਿਆਂ ਤੇ ਜਜ਼ਬਾਤਾਂ ਦਾ ਗੀਤ " ਦੂਜਾ ਪਾਸਾ " ਹੋਇਆ ਰਿਲੀਜ਼, ਗਾਇਕ ਹਰਭਜਨ ਮਾਨ ਨੇ ਬਿਆਨ ਕੀਤਾ ਕਿਸਾਨਾਂ ਦਾ ਦਰਦ, ਦੇਖੋ ਵੀਡੀਓ
ਗਾਇਕ ਗਿੱਪੀ ਗਰੇਵਾਲ ਨੇ ਆਪਣੇ ਪਿਤਾ ਦੀ ਅਣਦੇਖੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੇਰੇ ਪਿਤਾ ਮੇਰੇ ਹੀਰੋ..ਅੱਜ 18 ਸਾਲ ਹੋ ਗਏ ਨੇ ਤੁਹਾਡੇ ਤੋਂ ਬਿਨਾਂ...ਤੁਹਾਨੂੰ ਬਹੁਤ ਯਾਦ ਕਰਦਾ ਹਾਂ..ਲਵ ਯੂ ਡੈਡੀ’, ਨਾਲ ਹੀ ਉਨ੍ਹਾਂ ਹਾਰਟ ਤੇ ਉਦਾਸੀ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਗਿੱਪੀ ਗਰੇਵਾਲ ਨੂੰ ਹੌਸਲਾ ਦੇ ਰਹੇ ਨੇ। inside image of gippy grewal with his father ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਮੀ ਗਾਇਕ ਨੇ । ਉਨ੍ਹਾਂ ਪੰਜਾਬੀ ਸੰਗੀਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਨੇ । ਉਹ ਵਧੀਆ ਗਾਇਕ, ਅਦਾਕਾਰ ਤੇ ਡਾਇਰੈਕਟਰ ਵੀ ਨੇ । ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ਨੂੰ ਅਰਦਾਸ, ਅਰਦਾਸ ਕਰਾਂ ਵਰਗੀਆਂ ਬਾਕਮਾਲ ਫ਼ਿਲਮਾਂ ਦਿੱਤੀਆਂ ਨੇ। inside image of ardaas karaan  

 
View this post on Instagram
 

A post shared by Gippy Grewal (@gippygrewal)

0 Comments
0

You may also like