ਇੰਗਲੈਂਡ 'ਚ ਫ਼ਿਲਮ ਮਰ ਗਏ ਓਏ ਲੋਕੋ ਮਚਾ ਰਹੀ ਹੈ ਧੂੰਮਾਂ

Written by  Rajan Sharma   |  August 30th 2018 11:21 AM  |  Updated: August 30th 2018 11:21 AM

ਇੰਗਲੈਂਡ 'ਚ ਫ਼ਿਲਮ ਮਰ ਗਏ ਓਏ ਲੋਕੋ ਮਚਾ ਰਹੀ ਹੈ ਧੂੰਮਾਂ

”ਗਿੱਪੀ ਗਰੇਵਾਲ ”gippy grewalਪੰਜਾਬੀ ਇੰਡਸਟਰੀ ਦੇ ਉਹ ਮਸ਼ਹੂਰ ਸਿਤਾਰੇ ਹਨ ਜਿਹਨਾਂ ਨੇਂ ਕਿ ਗਾਇਕੀ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਕਾਫੀ ਧੁੱਮਾਂ ਮਚਾਈਆਂ ਹੋਈਆਂ ਹਨ | ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਯਾਨੀ (31 ਅਗਸਤ ) ਨੂੰ ” ਗਿੱਪੀ ਗਰੇਵਾਲ ” ਦੀ ਪੰਜਾਬੀ ਫਿਲਮ ”ਮਰ ਗਏ ਓਏ ਲੋਕੋ ” mar gaye oye loko ਰਿਲੀਜ ਹੋਣ ਜਾ ਰਹੀ ਹੈ ਓਥੇ ਹੀ ਤੁਹਾਨੂੰ ਦੱਸ ਦਈਏ ‘ ਕਿ ਇੰਗਲੈਂਡ ਦੇ ਵਿੱਚ ਇਹ ਫ਼ਿਲਮ ਸਭ ਤੋਂ ਪਹਿਲਾ ਵਿਖਾਈ ਜਾਵੇਗੀ ਅਤੇ ਇਸਦੀ ਜਾਣਕਾਰੀ ਹਾਲ ਹੀ ਵਿੱਚ ”ਗਿੱਪੀ ਗਰੇਵਾਲ ਨੇਂ ਆਪਣੇ ਫੇਸਬੁੱਕ ਪੇਜ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ -: ਲਓ ਜੀ ਤਿਆਰੀਆਂ ਸ਼ਿਆਰੀਆਂ ਹੋ ਗਈਆਂ ਹਨ ਤੇ ਆਪਾਂ ਜਾ ਰਹੇ ਹਾਂ ਮੂਵੀ ਦੀ ਸਕ੍ਰੀਨਿੰਗ ਉੱਤੇ ਤੇ ਸੱਭ ਤੋਂ ਪਹਿਲਾ ਫ਼ਿਲਮ ਆਪਾਂ ਹੀ ਦੇਖ ਰਹੇ ਹਾਂ ਅਤੇ ਨਾਲ ਹੀ ਯੂਕੇ ਵਾਲਿਆਂ ਨੂੰ ਰੌਣਕ ਮੇਲਾ ਲਾਉਣ ਲਈ ਸੱਦਾ ਦਿੱਤਾ |

https://www.instagram.com/p/BnEsA4ojihG/?taken-by=gippygrewal

ਤੁਹਾਨੂੰ ਦੱਸ ਦਈਏ ਕਿ  ਜੋ ਕਿ ਇੰਗਲੈਂਡ ਵਿੱਚ ਹੈ ਦੁਨੀਆ ਦਾ ਪਹਿਲਾ ਸਿਨੇਮਾ ਘਰਾਂ ਹੋਵੇਗਾ ਜਿਥੇ ਕਿ ਫ਼ਿਲਮ ”ਮਰ ਗਏ ਓਏ ਲੋਕੋ”mar gaye oye loko ਸਭ ਤੋਂ ਪਹਿਲਾ ਰਿਲੀਜ ਹੋਣ ਜਾ ਰਹੀ ਹੈ ਨਾਲ ਹੀ ਇਸ ਵੀਡੀਓ ਵਿੱਚ ”ਗਿੱਪੀ ਗਰੇਵਾਲ” gippy grewal ਨੇਂ ਇਹ ਵੀ ਕਿਹਾ ਕਿ ਇੰਗਲੈਂਡ ਤੋਂ ਬਾਅਦ ਹੁਣ ਕੈਨੇਡਾ ਪਹੁੰਚਣਗੇ | ਇਸ ਵੀਡੀਓ ਦੇ ਨਾਲ ਇਹ ਨੇਂ ਇੱਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਿਨੇਮਾ ਵਿੱਚ ਬੈਠੇ ਹਨ ਅਤੇ ਓਹਨਾ ਦੇ ਨਾਲ ਪੰਜਾਬੀ ਗਾਇਕ ” ਕੁਲਵਿੰਦਰ ਬਿੱਲਾ ” ਵੀ ਨਜ਼ਰ ਆ ਰਹੇ ਹਨ |

https://www.instagram.com/p/BnGJgJ3DM__/?taken-by=gippygrewal

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network