ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਤਰੀਕ ਨੂੰ ਫਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਨਾਲ ਕਰਨਗੇ ਸਕਰੀਨ ਸਾਂਝੀ

Written by  Aaseen Khan   |  February 19th 2019 11:50 AM  |  Updated: February 19th 2019 11:50 AM

ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਤਰੀਕ ਨੂੰ ਫਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਨਾਲ ਕਰਨਗੇ ਸਕਰੀਨ ਸਾਂਝੀ

ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪਹਿਲੀ ਵਾਰ ਇਸ ਤਰੀਕ ਨੂੰ ਫਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਨਾਲ ਕਰਨਗੇ ਸਕਰੀਨ ਸਾਂਝੀ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਪੰਜਾਬੀ ਫਿਲਮ ਇੰਡਸਟਰੀ ਦੇ ਦੋ ਨਾਮਵਰ ਅਦਾਕਾਰ ਇਸ ਸਾਲ ਪਹਿਲੀ ਵਾਰ ਵੱਡੇ ਪਰਦੇ 'ਤੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦਾ ਸ਼ੂਟ ਪਿਛਲੇ ਸਾਲ ਸਤੰਬਰ 'ਚ ਸ਼ੁਰੂ ਹੋ ਚੁੱਕਿਆ ਸੀ। ਪਰ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਫ਼ਿਲਮੀ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ।

ਦੱਸ ਦਈਏ ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਪਹਿਲੀ ਵਾਰ 24 ਮਈ 2019 ਨੂੰ ਵੱਡੇ ਪਰਦੇ 'ਤੇ ਇਕੱਠਿਆਂ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਫਿਲਮ ਐਨਾਲਿਟਿਕ ਤਰਨ ਆਦਰਸ਼ ਨੇ ਕੀਤਾ ਹੈ। ਇਸ ਫਿਲਮ ਨੂੰ ਕਰਨ ਆਰ ਗੁਲਾਨੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਲਿਉਸਟ੍ਰਾਈਡ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ 'ਚ ਪਿਆਰੀ ਜਿਹੀ ਲਵ ਸਟੋਰੀ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਦੇਖਣ ਨੂੰ ਮਿਲ਼ੇਗਾ।

ਹੋਰ ਵੇਖੋ :ਫਰਵਰੀ ਮਹੀਨੇ ‘ਚ ਹੋਵੇਗੀ ਇਹਨਾਂ ਪੰਜਾਬੀ ਫ਼ਿਲਮਾਂ ‘ਚ ਜ਼ਬਰਦਸਤ ਟੱਕਰ, ਜਾਣੋ ਰਿਲੀਜ਼ ਡੇਟਜ਼

 

View this post on Instagram

 

#ChandigarhAmbersarChandigar @sargunmehta #gippygrewal

A post shared by Gippy Grewal (@gippygrewal) on

ਇਸ ਤੋਂ ਇਲਾਵਾ ਇਸ ਸਾਲ ਗਿੱਪੀ ਗਰੇਵਾਲ ਮੰਜੇ ਬਿਸਤਰੇ 2 ਨਾਲ ਵੀ ਦਰਸ਼ਕਾਂ ਨੂੰ ਖੂਬ ਹਸਾਉਣ ਵਾਲੇ ਹਨ, ਜੋ ਕਿ 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਇੰਨ੍ਹਾਂ ਹੀ ਨਹੀਂ ਇਹ ਸਾਲ ਗਿੱਪੀ ਗਰੇਵਾਲ ਦਾ ਹੀ ਕਬਜ਼ਾ ਵੱਡੇ ਪਰਦੇ 'ਤੇ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਰਦਾਸ 2 ਵੀ 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਦੇਖਣ ਮਿਲੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network