ਗਿੱਪੀ ਗਰੇਵਾਲ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਨਾਲ ਸਾਂਝੀ ਕੀਤੀ ਤਸਵੀਰ, ਪਿਤਾ ਪੁੱਤਰ ਦਾ ਇਹ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

Written by  Shaminder   |  September 03rd 2020 04:18 PM  |  Updated: September 03rd 2020 04:18 PM

ਗਿੱਪੀ ਗਰੇਵਾਲ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਨਾਲ ਸਾਂਝੀ ਕੀਤੀ ਤਸਵੀਰ, ਪਿਤਾ ਪੁੱਤਰ ਦਾ ਇਹ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਸ ਦੇ ਨਾਲ ਹੀ ਗਿੱਪੀ ਗਰੇਵਾਲ ਵੀ ਖੁਦ ਗੁਰਬਾਜ਼ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਗੁਰਬਾਜ਼ ਦੇ ਨਾਲ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/CEqLMXwA7Va/

ਜਿਸ ‘ਚ ਗੁਰਬਾਜ਼ ਆਪਣੇ ਪਿਤਾ ਦੇ ਮੋਢਿਆਂ ‘ਤੇ ਸਵਾਰ ਨਜ਼ਰ ਆ ਰਹੇ ਨੇ ਅਤੇ ਕਾਫੀ ਖੁਸ਼ ਵਿਖਾਈ ਦੇ ਰਹੇ ਨੇ । ਦੋਵਾਂ ਪਿਉ ਪੁੱਤਰ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਦੀਆਂ ਤਸਵੀਰਾਂ ਬਾਲੀਵੁੱਡ ਸਟਾਰ ਕਿੱਡਜ਼ ਦੇ ਬੱਚਿਆਂ ਵਾਂਗ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ ।

https://www.instagram.com/p/CEk_mPdAF0P/

ਗਿੱਪੀ ਗਰੇਵਾਲ ਨੇ ਹੰਬਲ ਕਿੱਡਜ਼ ਨਾਂਅ ਦੇ ਟਾਈਟਲ ਹੇਠ ਇੱਕ ਯੂ-ਟਿਊਬ ਚੈਨਲ ਵੀ ਸ਼ੁਰੂ ਕੀਤਾ ਹੈ । ਜਿਸ ‘ਤੇ ਉਹ ਅਕਸਰ ਆਪਣੇ ਤਿੰਨਾਂ ਬੇਟਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।

https://www.instagram.com/p/CEVkhDlgEhX/

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ । ਇਸ ਦੇ ਨਾਲ ਹੀ ਕਈ ਹਿੱਟ ਫ਼ਿਲਮਾਂ ਜਿਨ੍ਹਾਂ ਚੋਂ ‘ਅਰਦਾਸ’ ਵਰਗੀਆਂ ਹਿੱਟ ਫ਼ਿਲਮਾਂ ਵੀ ਸ਼ਾਮਿਲ ਹਨ ਦੇ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network