ਗਿੱਪੀ ਗਰੇਵਾਲ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਇੰਝ ਕੀਤਾ ਯਾਦ,ਪਾਈ ਭਾਵੁਕ ਪੋਸਟ

Written by  Shaminder   |  February 17th 2020 10:51 AM  |  Updated: February 17th 2020 10:51 AM

ਗਿੱਪੀ ਗਰੇਵਾਲ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਇੰਝ ਕੀਤਾ ਯਾਦ,ਪਾਈ ਭਾਵੁਕ ਪੋਸਟ

ਗਿੱਪੀ ਗਰੇਵਾਲ ਨੇ ਆਪਣੇ ਪਿਤਾ ਦੀ ਇੱਕ ਪੁੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਉਨ੍ਹਾਂ ਨੇ ਲਿਖਿਆ ‘ਮਿਸ ਯੂ ਡੈਡ ਅੱਜ 17 ਸਾਲ ਹੋ ਗਏ ਤੁਹਾਡੇ ਤੋਂ ਬਿਨਾਂ,ਜ਼ਿੰਦਗੀ ਵਧੀਆ ਚੱਲ ਰਹੀ ਹੈ ਤੇ ਜੋ ਸੁਫ਼ਨੇ ਤੁਸੀਂ ਮੇਰੇ ਲਈ ਵੇਖੇ ਸੀ ਉਹ ਸਭ ਸੱਚ ਹੋ ਗਏ ।

ਹੋਰ ਵੇਖੋ:ਗਿੱਪੀ ਗਰੇਵਾਲ ਨੇ ਕੀਤਾ ‘ਮੰਜੇ ਬਿਸਤਰੇ-3’ ਦਾ ਐਲਾਨ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

https://www.instagram.com/p/B8nOMC1g9By/

ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਜਿਸ ਦੇ ਮੈਂ ਕਾਬਿਲ ਵੀ ਨਹੀਂ ਸੀ,ਪਰ ਇਹ ਸਾਰਾ ਕੁਝ ਕਦੇ ਵੀ ਤੁਹਾਡੀ ਘਾਟ ਪੂਰੀ ਨਹੀਂ ਕਰ ਸਕਦਾ। ਲਵ ਯੂ ਡੈਡ’।ਦੱਸ ਦਈਏ ਕਿ ਗਿੱਪੀ ਗਰੇਵਾਲ ਦੇ ਪਿਤਾ ਦੇ ਦਿਹਾਂਤ ਨੂੰ 17 ਸਾਲ ਹੋ ਚੱੁਕੇ ਨੇ ਅਤੇ ਉਹ ਅਕਸਰ ਆਪਣੇ ਪਿਤਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਭਾਵੁਕ ਹੋ ਜਾਂਦੇ ਨੇ ।

https://www.instagram.com/p/B8jASYIAmq9/

ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਵੀ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਜੀ ਦੀ ਬਹੁਤ ਖਹਾਇਸ਼ ਸੀ ਕਿ ਉਨ੍ਹਾਂ ਦਾ ਪੁੱਤਰ ਸੈਟਲ ਹੋ ਜਾਏ,ਪਰ ਜਦੋਂ ਅੱਜ ਉਹ ਸੈਟਲ ਹੋ ਚੱੁਕੇ ਹਨ,ਪਰ ਇਹ ਸਭ ਵੇਖਣ ਲਈ ਅੱਜ ਉਨ੍ਹਾਂ ਦੇ ਪਿਤਾ ਜੀ ਇਸ ਦੁਨੀਆ ‘ਤੇ ਨਹੀਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network