ਫ਼ਿਲਮ 'ਅਰਦਾਸ ਕਰਾਂ' ਦੀ ਵਿਦੇਸ਼ 'ਚ ਹੋਈ ਸਕਰੀਨਿੰਗ 'ਤੇ ਦਰਸ਼ਕਾਂ ਨੇ ਖੜੇ ਹੋ ਕੇ ਕੀਤੀ ਕਲੈਪਿੰਗ,ਗਿੱਪੀ ਗਰੇਵਾਲ ਨੇ ਇਸ ਤਰ੍ਹਾਂ ਕੀਤਾ ਧੰਨਵਾਦ 

written by Shaminder | July 13, 2019

ਅਰਦਾਸ ਕਰਾਂ ਫ਼ਿਲਮ ਦੀ ਸਟਾਰ ਕਾਸਟ ਵੱਲੋਂ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕੀਤੀ ਜਾ ਰਹੀ ਹੈ । 19 ਜੁਲਾਈ ਨੂੰ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਪੂਰੀ ਟੀਮ ਜੀ-ਜਾਨ ਨਾਲ ਫ਼ਿਲਮ ਨੂੰ ਪ੍ਰਮੋਟ ਕਰ ਰਹੀ ਹੈ ।ਰਾਣਾ ਰਣਬੀਰ ਦਾ ਇੱਕ ਵੀਡੀਓ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਰਾਣਾ ਰਣਬੀਰ ਨੇ ਕਿਹਾ ਕਿ "ਤੁਹਾਨੁੰ ਆਪਣੇ ਚੰਗੇ ਕੰਮ 'ਤੇ ਮਾਣ ਹੋਣਾ ਚਾਹੀਦਾ ਹੈ ਘਮੰਡ ਨਹੀਂ"।

ਹੋਰ ਵੇਖੋ :ਅਰਦਾਸ ਕਰਾਂ ਫ਼ਿਲਮ ‘ਚ ਰੋਲ ਲੈਣ ਲਈ ਗਿੱਪੀ ਦੇ ਬੇਟੇ ਸ਼ਿੰਦੇ ਨੂੰ ਵੀ ਦੇਣੇ ਪਏ ਸਨ ਕਈ ਆਡੀਸ਼ਨ

https://www.instagram.com/p/Bz0ll8yAp_h/

ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝੇ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਕਿ "ਬਾਈ ਨੇ ਬਹੁਤ ਮਿਹਨਤ ਕੀਤੀ ਹੈ ਅਰਦਾਸ ਕਰਾਂ ਦੇ ਡਾਇਲੌਗਸ ਲਿਖਣ ਲਈ । ਹਰ ਰੋਜ਼ ਸਾਡੀ ਕਦੇ ਡਿਸਕਸ਼ਨ,ਕਦੇ ਬਹਿਸ,ਕਦੇ ਸ਼ਾਬਾਸ਼ ਪਰ ਜੋ ਫਾਈਨਲ ਪ੍ਰੋਡਕਟ ਬਣ ਕੇ ਆਇਆ ਮੈਂ ਦੱਸ ਨਹੀਂ ਸਕਦਾ ।

https://www.instagram.com/p/BzzlS4aAB_q/

ਅੱਜ ਸਕਰੀਨਿੰਗ ਸੀ ਸਿਡਨੀ ਦੇ ਵਿੱਚ 'ਤੇ ਫ਼ਿਲਮ ਖ਼ਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਖੜੇ ਹੋ ਕੇ ਕਲੈਪਿੰਗ ਕੀਤੀ ਤੇ ਇੱਕ ਆਰਟਿਸਟ ਨੂੰ ਹੋਰ ਕੀ ਚਾਹੀਦਾ । ਰਾਣਾ ਰਣਬੀਰ ਮੇਰੇ ਵੱਡੇ ਵੀਰ ਤੁਹਾਡਾ ਬਹੁਤ –ਬਹੁਤ ਧੰਨਵਾਦ" ।

[embed]https://www.instagram.com/p/BzxtEXbgslu/[/embed]

ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ‘ਅਰਦਾਸ ਕਰਾਂ’ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੇ ਨੇ, ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ।

https://www.instagram.com/p/Bzcc9qQAHdG/

ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫ਼ਿਲਮ ਨੂੰ ਬਣਾਇਆ ਗਿਆ ਹੈ । ਗਿੱਪੀ ਗਰੇਵਾਲ ਦੀ ਇਹ ਫ਼ਿਲਮ 19 ਜੁਲਾਈ ਨੂੰ  ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like