ਐਕਟਿੰਗ ਦੇ ਮਾਮਲੇ 'ਚ ਗਿੱਪੀ ਤੋਂ ਘੱਟ ਨਹੀਂ ਉਸਦੇ ਪੁੱਤਰ,ਵੀਡੀਓ ਹੋ ਰਿਹਾ ਵਾਇਰਲ

written by Shaminder | January 06, 2020

ਅਦਾਕਾਰ ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ 'ਚ ਗਿੱਪੀ ਗਰੇਵਾਲ ਆਪਣੇ ਦੋਵੇਂ ਪੁੱਤਰਾਂ ਨਾਲ ਨਜ਼ਰ ਆ ਰਹੇ ਨੇ ਅਤੇ ਆਪਣੇ ਨਵੇਂ ਗੀਤ ਵੇਅਰ ਬੇਬੀ ਵੇਅਰ 'ਤੇ ਟਿਕਟੌਕ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਨ੍ਹਾਂ ਦੇ ਪੁੱਤਰ ਵੀ ਉਨ੍ਹਾਂ ਦਾ ਸਾਥ ਦੇ ਰਹੇ ਨੇ । ਇਸ ਵੀਡੀਓ ਨੂੰ ਵੇਖ ਕੇ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਿੱਪੀ ਵਾਂਗ ਉਨ੍ਹਾਂ ਦੇ ਪੁੱਤਰ ਵੀ ਐਕਟਿੰਗ 'ਚ ਮਾਹਿਰ ਨੇ ਅਤੇ ਉਨ੍ਹਾਂ ਦਾ ਇੱਕ ਪੁੱਤਰ ਤਾਂ ਫ਼ਿਲਮਾਂ 'ਚ ਨਜ਼ਰ ਆ ਚੁੱਕਿਆ ਹੈ । ਹੋਰ ਵੇਖੋ:ਪੰਜਾਬੀ ਸਿਨੇਮਾ ’ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਨੇ ਸਿਰਜਿਆ ਨਵਾਂ ਇਤਿਹਾਸ, ਪੰਜਾਬੀ ਇੰਡਸਟਰੀ ਲਈ ਹੈ ਮਾਣ ਦੀ ਗੱਲ https://www.instagram.com/p/B69gpamgpp_/ ਦੱਸ ਦਈਏ ਕਿ ਗਿੱਪੀ ਗਰੇਵਾਲ ਦਾ ਹਾਲ ਹੀ 'ਚ ਗੀਤ ਆਇਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਇਲਾਵਾ ਗਿੱਪੀ ਕਈ ਫ਼ਿਲਮਾਂ ਅਤੇ ਨਵੇਂ ਪ੍ਰਾਜੈਕਟਸ 'ਚ ਵੀ ਕੰਮ ਕਰ ਰਹੇ ਨੇ । https://www.instagram.com/p/B67IkaCA_e8/ ਇਸ ਦੇ ਨਾਲ ਹੀ ਉਨ੍ਹਾਂ ਦੀ ਹਾਲ ਹੀ 'ਚ ਆਈ 'ਅਰਦਾਸ ਕਰਾਂ' ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਗਿੱਪੀ ਗਰੇਵਾਲ ਜਲਦ ਹੀ ਕੈਰੀ ਆਨ ਜੱਟਾ -3 ਵੀ ਲੈ ਕੇ ਆ ਰਹੇ ਨੇ । https://www.instagram.com/p/B62OJ_MgFq4/ ਹਾਲ ਹੀ 'ਚ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਸੀ ਜਿਸ ਦੀਆਂ ਕਈ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤੀਆਂ ਸਨ ।

0 Comments
0

You may also like