Advertisment

ਗਿੱਪੀ ਗਰੇਵਾਲ ਦੇ ਨਵੇਂ ਗਾਣੇ ’ਤੇ ਲੁੱਡੀਆਂ ਪਾਉਂਦਾ ਨਜ਼ਰ ਆਇਆ ਉਹਨਾਂ ਦਾ ਛੋਟਾ ਬੇਟਾ ਗੁਰਬਾਜ਼ ਗਰੇਵਾਲ, ਵੀਡੀਓ ਵਾਇਰਲ

author-image
By Rupinder Kaler
New Update
ਗਿੱਪੀ ਗਰੇਵਾਲ ਦੇ ਨਵੇਂ ਗਾਣੇ ’ਤੇ ਲੁੱਡੀਆਂ ਪਾਉਂਦਾ ਨਜ਼ਰ ਆਇਆ ਉਹਨਾਂ ਦਾ ਛੋਟਾ ਬੇਟਾ ਗੁਰਬਾਜ਼ ਗਰੇਵਾਲ, ਵੀਡੀਓ ਵਾਇਰਲ
Advertisment
ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ । ਉਹ ਅਕਸਰ ਆਪਣੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਹਨਾਂ ਵੀਡੀਓ ਤੇ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਦੀ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਗੁਰਬਾਜ਼ ਗਿੱਪੀ ਦੇ ਗਾਣੇ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਹੈ ਤੇ ਇਸ ਤੇ ਹੱਥ ਹਿਲਾਊਂਦਾ ਨਜ਼ਰ ਆ ਰਿਹਾ ਹੈ । https://www.instagram.com/p/CCD5azjgniR/ ਇਸ ਵੀਡੀਓ ਵਿੱਚ ਗੁਰਬਾਜ਼ ਦੀ ਮਾਸੂਮੀਅਤ ਹਰ ਇੱਕ ਦਾ ਦਿਲ ਮੋਹ ਲੈਂਦੀ ਹੈ । ਗਿੱਪੀ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਗਿੱਪੀ ਦੇ ਬੇਟੇ ਗੁਰਬਾਜ਼ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਹਨ । ਗਿੱਪੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਗਿੱਪੀ ਦਾ ਨਵਾਂ ਗਾਣਾ ‘ਵੈਰ’ ਰਿਲੀਜ਼ ਹੋਇਆ ਹੈ ਜਿਹੜਾ ਕਿ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । https://www.instagram.com/p/CCD0NgcAfYq/
Advertisment

Stay updated with the latest news headlines.

Follow us:
Advertisment
Advertisment
Latest Stories
Advertisment