'ਅਰਦਾਸ ਕਰਾਂ' ਫ਼ਿਲਮ ਦੀ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਕੁਝ ਇਸ ਤਰ੍ਹਾਂ ਕੀਤੀ ਤਾਰੀਫ 

written by Shaminder | July 15, 2019

ਅਰਦਾਸ ਕਰਾਂ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੇ ਕਲਾਕਾਰ ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ 'ਚ ਜੁਟੇ ਹੋਏ ਨੇ । ਗਿੱਪੀ ਗਰੇਵਾਲ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਹੋਰ ਵੇਖੋ:ਫ਼ਿਲਮ ‘ਅਰਦਾਸ ਕਰਾਂ’ ਦੀ ਵਿਦੇਸ਼ ‘ਚ ਹੋਈ ਸਕਰੀਨਿੰਗ ‘ਤੇ ਦਰਸ਼ਕਾਂ ਨੇ ਖੜੇ ਹੋ ਕੇ ਕੀਤੀ ਕਲੈਪਿੰਗ,ਗਿੱਪੀ ਗਰੇਵਾਲ ਨੇ ਇਸ ਤਰ੍ਹਾਂ ਕੀਤਾ ਧੰਨਵਾਦ https://www.instagram.com/p/Bz5TgCrA8J_/ ਉੱਥੇ ਹੀ ਢਾਡੀ ਤਰਸੇਮ ਸਿੰਘ ਹੈ ਮੋਰਾਂਵਾਲੀ  ਨੇ ਵੀ ਇਸ ਫ਼ਿਲਮ ਦੀ ਤਾਰੀਫ਼ ਕੀਤੀ ਹੈ ਅਤੇ ਗਿੱਪੀ ਗਰੇਵਾਲ ਨੂੰ ਇਸ ਤਰ੍ਹਾਂ ਦੀ ਫ਼ਿਲਮ ਬਨਾਉਣ 'ਤੇ ਵਧਾਈ ਦਿੱਤੀ ਹੈ ਮੋਰਾਂਵਾਲੀ ਨੇ ਕਿਹਾ ਕਿ ਅਰਦਾਸ ਵਰਗਾ ਕੋਈ ਹਥਿਆਰ ਨਹੀਂ ਹੈ ਅਤੇ ਸਾਨੂੰ ਮਾਣ ਹੈ ਕਿ ਗਿੱਪੀ ਗਰੇਵਾਲ ਨੇ ਇਸ ਤਰ੍ਹਾਂ ਦੀ ਫ਼ਿਲਮ ਬਣਾਈ ਹੈ । https://www.instagram.com/p/BzzlS4aAB_q/ ਇਸ ਮੌਕੇ ਗਿੱਪੀ ਗਰੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੇ ਅਰਦਾਸ ਫ਼ਿਲਮ ਬਣਾਈ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਫ਼ਿਲਮ 'ਚ ਗਿੱਪੀ ਗਰੇਵਾਲ,ਗੁਰਪ੍ਰੀਤ ਘੁੱਗੀ,ਸਰਦਾਰ ਸੋਹੀ,ਜਪਜੀ ਖਹਿਰਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

0 Comments
0

You may also like