ਦੇਖੋ ਵੀਡੀਓ ਕਿਵੇਂ ਇਸ ਨੰਨ੍ਹੀ ਬੱਚੀ ਨੇ ਮੋਦੀ ਨੂੰ ਪੜ੍ਹਾਤਾ ਇਨਸਾਨੀਅਤ ਦਾ ਪਾਠ, ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕਰਕੇ ਬੱਚੀ ਨੂੰ ਦਿੱਤੀਆਂ ਦੁਆਵਾਂ

written by Lajwinder kaur | December 08, 2020 11:50am

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਉਠਾ ਰਹੇ ਨੇ । ਉਹ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਛੋਟੀ ਜਿਹੀ ਬੱਚੀ ਦੀ ਵੀਡੀਓ ਸ਼ੇਅਰ ਕੀਤੀ ਹੈ।

punjab bold pic ਹੋਰ ਪੜ੍ਹੋ : ‘PUNJAB BOLDA’ ਗੀਤ ਹੋਇਆ ਰਿਲੀਜ਼, ਗਾਣੇ ਨਾਲ ਰਣਜੀਤ ਬਾਵਾ ਨੇ ਕਿਸਾਨਾਂ ਦੇ ਖਿਲਾਫ ਬੋਲਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਵੀਡੀਓ ‘ਚ ਬੱਚੀ ਆਪਣਾ ਨਾਂਅ ਸਿਰਤ ਕੌਰ ਦੱਸਿਆ ਹੈ । ਇਸ ਬੱਚੀ ਨੇ ਕਿਹਾ ਕਿ ਲਾਕਡਾਊਨ ਚ ਮੋਦੀ ਨੇ ਥਾਲੀਆਂ ਤੇ ਮੋਬੱਤੀਆਂ ਜੋ ਕਿ ਵੀ ਕਿਹਾ ਅਸੀਂ ਸਭ ਕੀਤਾ । ਜਦੋਂ ਕਿ ਕੋਰੋਨਾ ਨਜ਼ਰ ਵੀ ਨਹੀਂ ਆਇਆ ਪਰ ਅਸੀਂ ਤੁਹਾਡੇ ਕਹਿਣ ਤੇ ਸਭ ਕੁਝ ਕੀਤਾ । ਪਰ ਹੁਣ ਠੰਡ ‘ਚ ਬੈਠੇ ਕਿਸਾਨ ਤਾਂ ਦਿਖ ਰਹੇ ਨੇ ਉਨ੍ਹਾਂ ਦਾ ਹੱਲ ਕਿਉਂ ਨਹੀਂ ਕਰ ਰਹੇ । ਛੋਟੀ ਜਿਹੀ ਬੱਚੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੀ ਹੋਈ ਦਿਖਾਈ ਦੇ ਰਹੀ  ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

gippy grewal pic

ਜਿਸ ਕਰਕੇ ਗਾਇਕ ਗਿੱਪੀ ਗਰੇਵਾਲ ਵੀ ਆਪਣੇ ਆਪਣ ਨੂੰ ਸ਼ੇਅਰ ਕਰਨ ਤੋਂ ਰੋਕ ਨਹੀਂ ਪਾਏ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵਾਹਿਗੁਰੂ ਜੀ ਮੇਹਰ ਕਰੇ’ । ਦਰਸ਼ਕਾਂ ਵੀ ਕਮੈਂਟ ਕਰਕੇ ਕਿਸਾਨ ਵੀਰਾਂ ਦੇ ਲਈ ਅਰਦਾਸਾਂ ਕਰ ਰਹੇ ਨੇ ।

farmer portest pic

 

View this post on Instagram

 

A post shared by Gippy Grewal (@gippygrewal)

You may also like