Advertisment

ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਨਿੱਕੇ ਪੁੱਤਰ ਦੇ ਨਾਲ ਨਵੀਂ ਤਸਵੀਰ, ਗੁਰਬਾਜ਼ ਦੀ ਕਿਊਟਨੈੱਸ ਦੇਖਕੇ ਸਰਗੁਣ ਮਹਿਤਾ ਨੇ ਵੀ ਕੀਤਾ ਇਹ ਕਮੈਂਟ

author-image
By Lajwinder kaur
New Update
ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਨਿੱਕੇ ਪੁੱਤਰ ਦੇ ਨਾਲ ਨਵੀਂ ਤਸਵੀਰ, ਗੁਰਬਾਜ਼ ਦੀ ਕਿਊਟਨੈੱਸ ਦੇਖਕੇ ਸਰਗੁਣ ਮਹਿਤਾ ਨੇ ਵੀ ਕੀਤਾ ਇਹ ਕਮੈਂਟ
Advertisment
ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ । ਉਨ੍ਹਾਂ ਦਾ ਪੂਰਾ ਪਰਿਵਾਰ ਇਸ ਸਮੇਂ ਉਨ੍ਹਾਂ ਦੇ ਨਾਲ ਪੰਜਾਬ ‘ਚ ਹੀ ਹੈ । ਉਨ੍ਹਾਂ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਜੋ ਕਿ ਏਨੀਂ ਦਿਨੀ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਗੁਰਬਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।
 
View this post on Instagram
 

???

A post shared by Gippy Grewal (@gippygrewal) on

Advertisment
ਹੋਰ ਵੇਖੋ:ਫੋਟੋ 'ਚ ਨਜ਼ਰ ਆ ਰਹੀ ਗੋਲੂ ਮੋਲੂ ਬੱਚੀ, ਅੱਜ ਹੈ ਬਾਲੀਵੁੱਡ ਦੀ ਸੁਪਰ ਸਟਾਰ ਹੀਰੋਇਨ, ਕਰ ਚੁੱਕੀ ਸਲਮਾਨ ਖ਼ਾਨ ਤੋਂ ਲੈ ਕੇ ਆਮਿਰ ਖ਼ਾਨ ਨਾਲ ਕੰਮ ਗਿੱਪੀ ਗਰੇਵਾਲ ਵੀ ਆਪਣੇ ਪੁੱਤਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ਹਾਲ ਹੀ ‘ਚ ਹੀ ਉਨ੍ਹਾਂ ਨੇ ਤਿੰਨ ਮਹੀਨੇ ਦੇ ਗੁਰਬਾਜ਼ ਗਰੇਵਾਲ ਦੇ ਨਾਲ ਤਾਜ਼ਾ ਫੋਟੋ ਸ਼ੇਅਰ ਕੀਤੀ ਹੈ । ਜਿਸ ‘ਚ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਗੋਦੀ ‘ਚ ਬਿਠਾਇਆ ਹੋਇਆ ਹੈ । ਇਸ ਤਸਵੀਰ ‘ਚ ਗੁਰਬਾਜ਼ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ । ਜਿਸਦੇ ਚੱਲਦੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਨਹੀਂ ਰੋਕ ਪਾਈ ਤੇ ਉਨ੍ਹਾਂ ਪਿਆਰ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਫੈਨਜ਼ ਨੂੰ ਵੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਪ੍ਰਸ਼ੰਸਕਾਂ ਵੱਲੋਂ ਆ ਚੁੱਕੇ ਨੇ ।
 
View this post on Instagram
 

❤️❤️❤️ #stayhome #staysafe #gippygrewal #gurbaazgrewal

A post shared by Gippy Grewal (@gippygrewal) on

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣੀ ਟੀਮ ਦੇ ਨਾਲ ਮਿਲਕੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ । ਜਿਸ ਦੇ ਚੱਲਦੇ ਉਨ੍ਹਾਂ ਨੇ ‘ਸੁੱਖ ਤਾਂ ਹੈ?’ ਟਾਈਟਲ ਹੇਠ ਵੀਡੀਓ ਵੀ ਲੈ ਕੇ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment