ਫ੍ਰੈਂਡਸ਼ਿਪ ਡੇਅ ‘ਤੇ ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਦੋਸਤ ਸਰਬੀ ਗਰੇਵਾਲ ਨੂੰ ਕੀਤਾ ਯਾਦ

Written by  Lajwinder kaur   |  August 04th 2019 02:40 PM  |  Updated: August 04th 2019 02:40 PM

ਫ੍ਰੈਂਡਸ਼ਿਪ ਡੇਅ ‘ਤੇ ਗਿੱਪੀ ਗਰੇਵਾਲ ਨੇ ਆਪਣੇ ਮਰਹੂਮ ਦੋਸਤ ਸਰਬੀ ਗਰੇਵਾਲ ਨੂੰ ਕੀਤਾ ਯਾਦ

‘ਦੋਸਤੀ ਦਾ ਦਿਨ’ ਨੂੰ ਜਿੱਥੇ ਪੂਰੀ ਦੁਨੀਆਂ ਬੜੇ ਹੀ ਉਲਾਸ ਨਾਲ ਬਣਾ ਰਹੀ ਹੈ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਮਿੱਤਰਾਂ ਨੂੰ ਦੋਸਤੀ ਦੀਆਂ ਵਧਾਈਆਂ ਦੇ ਰਹੇ ਨੇ। ਉੱਥੇ ਕੁਝ ਸਿਤਾਰੇ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਗੁਆਚੇ ਦੋਸਤਾਂ ਨੂੰ ਯਾਦ ਕੀਤਾ ਹੈ।

 

View this post on Instagram

 

Miss you bro ..... Happy Friendship Day .... #sarbigrewal #gippygrewal

A post shared by Gippy Grewal (@gippygrewal) on

ਹੋਰ ਵੇਖੋ:‘ਅਰਦਾਸ ਕਰਾਂ’ ਦਾ ‘ਬੰਦਿਆ’ ਗੀਤ ਬਿਆਨ ਕਰ ਰਿਹਾ ਹੈ ਆਪਣਿਆਂ ਨੂੰ ਗੁਆਉਣ ਦਾ ਦਰਦ, ਸਰੋਤਿਆਂ ਨੂੰ ਕਰ ਰਿਹਾ ਹੈ ਭਾਵੁਕ, ਵੇਖੋ ਵੀਡੀਓ

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਜਿਨ੍ਹਾਂ ਨੇ ਫ੍ਰੈਂਡਸ਼ਿਪ ਡੇਅ ਉੱਤੇ ਆਪਣੇ ਦੋਸਤ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਤੇਰੀ ਯਾਦ ਆਉਂਦੀ ਆ ਵੀਰੇ....

ਹੈਪੀ ਫ੍ਰੈਂਡਸ਼ਿਪ ਡੇਅ.... #ਸਰਬੀ ਗਰੇਵਾਲ #ਗਿੱਪੀ ਗਰੇਵਾਲ’

ਦੱਸ ਦਈਏ ਗਿੱਪੀ ਗਰੇਵਾਲ ਦੇ ਦੋਸਤ ਸਰਬੀ ਗਰੇਵਾਲ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਪਿੰਡ ਕੂੰਮ ਕਲਾਂ ਦੇ ਨਿਵਾਸੀ ਸੀ। ਸਰਬੀ ਗਰੇਵਾਲ ਦੀ ਮੋਹਾਲੀ ਦੇ ਇੱਕ ਹੋਟਲ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ਦਾ ਜਦੋਂ ਗਿੱਪੀ ਗਰੇਵਾਲ ਨੂੰ ਪਤਾ ਚੱਲਿਆ ਸੀ ਤਾਂ ਉਨ੍ਹਾਂ ਨੂੰ ਬੜਾ ਹੀ ਡੂੰਘਾ ਸਦਮਾ ਪਹੁੰਚਿਆ ਸੀ। ਜਿਸਦੇ ਚੱਲਦੇ ਉਨ੍ਹਾਂ ਨੇ ਪੋਸਟ ਪਾ ਕੇ ਵੀ ਲਿਖਿਆ ਸੀ ਕਿ, ‘ਕਦੇ ਨਹੀਂ ਸੀ ਸੋਚਿਆ ਤੇਰੇ ਤੋਂ ਬਗੈਰ ਗੁਜ਼ਾਰਨੀ ਪਵੇਗੀ ਜ਼ਿੰਦਗੀ..’

ਸਰਬੀ ਗਰੇਵਾਲ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕੀ ਦੋਸਤ ਸਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network