ਢਿੱਡੀਂ ਪੀੜ੍ਹਾਂ ਪਾਉਣ ਲਈ ਤਿਆਰ ਹੈ ਮੰਜੇ ਬਿਸਤਰੇ-2, ਫ਼ਿਲਮ ਦੇ ਹੋਰ ਕਲਿੱਪ ਗਿੱਪੀ ਗਰੇਵਾਲ ਨੇ ਕੀਤੇ ਸਾਂਝੇ

Written by  Shaminder   |  April 04th 2019 11:51 AM  |  Updated: April 04th 2019 11:51 AM

ਢਿੱਡੀਂ ਪੀੜ੍ਹਾਂ ਪਾਉਣ ਲਈ ਤਿਆਰ ਹੈ ਮੰਜੇ ਬਿਸਤਰੇ-2, ਫ਼ਿਲਮ ਦੇ ਹੋਰ ਕਲਿੱਪ ਗਿੱਪੀ ਗਰੇਵਾਲ ਨੇ ਕੀਤੇ ਸਾਂਝੇ

ਆਪਣੀ ਫ਼ਿਲਮ ਮੰਜੇ ਬਿਸਤਰੇ -2 ਨੂੰ ਲੈ ਕੇ ਗਿੱਪੀ ਗਰੇਵਾਲ ਬੇਹੱਦ ਉਤਸ਼ਾਹਿਤ ਨੇ ਅਤੇ ਉਹ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕਰ ਰਹੇ ਨੇ । ਉਨ੍ਹਾਂ ਨੇ ਇਸ ਫ਼ਿਲਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਬਾਪੂ ਯਾਨੀ ਕਿ ਕਰਮਜੀਤ ਅਨਮੋਲ ਨੂੰ ਪੁੱਛ ਰਹੇ ਨੇ ਕਿ ਉਨ੍ਹਾਂ ਦੇ ਵਿਆਹ 'ਚ ਲੱਡੂਆਂ ਦਾ ਸਾਈਜ਼ ਕਿੰਨਾ ਵੱਡਾ ਸੀ । ਇਸ ਵੀਡੀਓ 'ਚ ਰਾਣਾ ਜੰਗ ਬਹਾਦਰ ,ਹੌਬੀ ਧਾਲੀਵਾਲ ਅਤੇ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ ਅਤੇ ਇਹ ਸਭ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਮੰਜੇ ਬਿਸਤਰੇ-2 ‘ਚ ਗਿੱਪੀ ਗਰੇਵਾਲ ਦੇ ਸਵਾਲਾਂ ਦੇ ਦਿਓ ਜਵਾਬ ਅਤੇ ਜਿੱਤੋ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਦੀਆਂ ਟਿਕਟਾਂ

https://www.instagram.com/p/BvyorsdHwP3/

ਇਹ ਫ਼ਿਲਮ ਬਾਰਾਂ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਜਿਸ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਕਾਫੀ ਉਤਸ਼ਾਹਿਤ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੇ ਮੰਜੇ ਬਿਸਤਰੇ ਬਣਾਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।

ਹੋਰ ਵੇਖੋ:ਤੁਹਾਨੂੰ ਵੀ ਮੰਜੇ ਬਿਸਤਰੇ ‘ਚ ਕੰਮ ਕਰਨ ਦਾ ਮਿਲ ਸਕਦਾ ਹੈ ,ਕਿਵੇਂ ਵੇਖੋ ਵੀਡਿਓ

https://www.instagram.com/p/Bv0awkFHka6/

ਹੁਣ ਵੇਖਣਾ ਇਹ ਹੋਵੇਗਾ ਕਿ ਮੰਜੇ ਬਿਸਤਰੇ-੨ ਨੂੰ ਵੀ ਦਰਸ਼ਕਾਂ ਦਾ ਓਨਾ ਹੀ ਪਿਆਰ ਮਿਲਦਾ ਹੈ ਜਾਂ ਨਹੀਂ । ਇਸ ਸਭ ਦਾ ਖੁਲਾਸਾ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਹੋ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network