ਦਿਲ ਨੂੰ ਛੂਹ ਰਿਹਾ ਹੈ, ਮਨੁੱਖਾਂ ਵੱਲੋਂ ਕੁਦਰਤ ਪ੍ਰਤੀ ਕੀਤੀ ਗਈ ਬੇਪਰਵਾਹੀ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਇਹ ਵੀਡੀਓ, “ਸੁੱਖ ਤਾਂ ਹੈ ?”

Written by  Lajwinder kaur   |  March 29th 2020 01:54 PM  |  Updated: March 29th 2020 01:54 PM

ਦਿਲ ਨੂੰ ਛੂਹ ਰਿਹਾ ਹੈ, ਮਨੁੱਖਾਂ ਵੱਲੋਂ ਕੁਦਰਤ ਪ੍ਰਤੀ ਕੀਤੀ ਗਈ ਬੇਪਰਵਾਹੀ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਇਹ ਵੀਡੀਓ, “ਸੁੱਖ ਤਾਂ ਹੈ ?”

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਕੁਦਰਤ ਤੇ ਮਨੁੱਖਤਾ ਦੀ ਗੱਲ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਕੁਦਰਤ ਵੱਲੋਂ ਇਨਸਾਨਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਪ੍ਰਤੀ ਹੋਰ ਜ਼ਿਆਦਾ ਜ਼ਿੰਮੇਵਾਰ ਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ । ਇਸ ਵੀਡੀਓ ‘ਚ ਮਨੁੱਖੀ ਪ੍ਰਦੂਸ਼ਨ ਕਰਕੇ ਅਸੀਂ ਜੰਗਲੀ ਜਾਨਵਾਰਾਂ , ਪੰਛੀਆਂ ਤੇ ਰੁੱਖਾਂ ਨਾਲ ਕੀਤੇ ਨੁਕਸਾਨ ਦੀ ਗੱਲ ਕੀਤੀ ਗਈ ਹੈ ।

ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ,’ਸੁੱਖ ਤਾਂ ਹੈ ? ਵਾਹਿਗੁਰੂ ਨੇ ਸਾਨੂੰ ਅਣਮੁੱਲੀਆਂ ਦਾਤਾਂ ਨਾਲ ਬਖ਼ਸ਼ਿਆ ਸੀ । ਤੇ ਅਸੀਂ ਜਾਣੇ-ਅਣਜਾਣੇ ‘ਚ ਉਹਦੀ ਕਦਰ ਨੀ ਪਾਈ ।। ਅਸੀਂ ਹਵਾ , ਪਾਣੀ , ਧਰਤ , ਆਕਾਸ਼ , ਪਸ਼ੂ-ਪੰਛੀ ਕਿਸੇ ਨਾਲ ਵੀ ਇਨਸਾਫ ਨਹੀਂ ਕੀਤਾ , ਪਰ ਪੂਰੀ ਕਾਇਨਾਤ ਫਿਰ ਵੀ ਇਨਸਾਨ ਦਾ ਮੋਹ ਭਰਿਆ ਫਿਕਰ ਕਰਦੀ ਜਾਪ ਰਹੀ ਹੈ ।। ਸਾਡੀਆਂ ਕੁਦਰਤ ਨਾਲ ਕੀਤੀਆਂ ਹਰਕਤਾਂ ਦੇ ਬਾਵਜੂਦ ਕੁਦਰਤ ਦਾ ਹਰ ਜੀਵ-ਜੰਤੂ , ਪੇੜ-ਪੌਦਾ ਤੇ ਧਰਤ-ਆਕਾਸ਼ ਸਾਡੀ ਖ਼ੈਰ ਮੰਗਦੇ ਹੋਏ ਰੱਬ ਨੂੰ ਪੁੱਛ ਰਹੇ ਨੇ , ਸੁੱਖ ਤਾਂ ਹੈ ? ’

 

View this post on Instagram

 

ਸਤਿ ਸ੍ਰੀ ਅਕਾਲ ?? ਦੋਸਤੋ ਜਿਵੇਂ ਕਿ ਆਪਾਂ ਸਭ ਨੂੰ ਪਤਾ ਈ ਆ ਕਿ ਕਰੋਨਾ ਦਾ ਕਹਿਰ ਪੂਰੇ ਸੰਸਾਰ ਚ ਫੈਲਿਆ ਹੋਇਆ ਤੇ ਪ੍ਰਸ਼ਾਸਨ ਵੀ ਡਿਓਟੀ ਕਰ ਰਿਹਾ ਹੈ ਤੇ ਸਾਡਾ ਵੀ ਜਿੰਮੇਵਾਰੀ ਬਣਦੀ ਕਿ ਅਸੀਂ ਓਹਨਾਂ ਦੇ ਨਾਲ ਖੜੀਏ ਸੋ ਇਹ ਵਕਤ ਆ ਇੱਕ ਦੂਜੇ ਦੀ ਮਦਦ ਕਰਨ ਦਾ ., ਸੋ ਆਉ ਸਾਰੇ ਆਪਣੇ ਆਪਣੇ ਗਲੀ-ਮੁਹੱਲੇ , ਪਿੰਡ , ਸ਼ਹਿਰ ਤੇ ਜੋ ਵੀ ਤੁਸੀਂ ਕੰਮ ਕਰਦੇ ਉਸ ਕਿੱਤੇ ਨਾਲ ਸਬੰਧਤ ਲੋੜਵੰਦ ਲੋਕਾਂ ਦੀ ਮਦਦ ਕਰੀਏ , ਉਹਨਾ ਦੇ ਘਰ ਖਾਣ ਪੀਣ ਦੀਆਂ ਰਸਦਾਂ ਪਹੁੰਚਾ ਕੇ ।। ਇਹ ਟਾਈਮ ਇੱਕ ਦੂਜੇ ਨੂੰ ਕੋਸਣ ਦਾ ਨਹੀਂ ਤੇ ਨਾ ਹੀ ਇਹ ਕਹਿਣ ਦਾ ਕਿ ਇਹ ਸਿਰਫ ਬੋਲਣ ਵਾਲੇ ਨੇ , ਕਰਨਾ ਕੁਛ ਹੈਨੀ । ਸੋ ਇੱਦਾਂ ਦੀ ਨੈਗੇਟਿਵ ਸੋਚ ਨੂੰ ਪਾਸੇ ਰੱਖ ਕੇ ਲੋੜਵੰਦਾਂ ਦੀ ਮਦਦ ਕਰੀਏ ।। ਅਸੀਂ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਦੀ ਤੇ ਬਾਹਰ ਵੀ ਮਦਦ ਕਰ ਰਹੇ ਹਾਂ ਸੋ ਤੁਸੀਂ ਵੀ ਕਰੋ । ?? ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ।? DOSTO JIVEN KE APAN SAB NU PATA E AA KE CORONA DA KEHAR POORE SANASAR VICH FAILEYA HOYEA HAI TE PARSASHAN VI APNI DEUTY KAR REHA HAI TE SADA VI FARZ BAN DA HAI KE OHNA DA SATH DEYIYE . SO EH WAQT EH WAQT AA IKK DUJE DI HELP KARN DA , SO AAO SARE APNE APNE GALI-MUHALLE , PIND , SEHAR TE JO VI TUSI KAMM KARDE HO USS KAMM NAL SABADHAT LOKAN DI MADAD KARIYE , OHNA DE GAHR KHAAN-0PEEN DIAN CHEEZAN DEKE . EH TIME IKK DUJE NU KOSAN DA NAHI TE NA HI EH KEHAN DA KE EH SIRF BOLAN WALE E NE EHNA NE KRNA KUCH HAINI . SO EDAN DI NEGATIVE SOCH NU PAASE RAKH KE LOKAN DI HELP KARIYE.ASI VI APNE KITTE NAL JUDE HOYE LOKAN DI HELP KAR RHE AA TE TUSI V ZARUR KARO . WAHEGURU SAB TE MEHAR BHAREA HATH RAKHE ??

A post shared by Gippy Grewal (@gippygrewal) on

ਦਿਲ ਨੂੰ ਛੂਹ ਜਾਣ ਵਾਲੀਆਂ ਸਤਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੀਆਂ ਨੇ ਤੇ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ । ਮਿਊਜ਼ਿਕ ਜੇ ਕੇ ਨੇ ਦਿੱਤਾ ਹੈ । ਵੀਡੀਓ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।

ਗਿੱਪੀ ਗਰੇਵਾਲ ਲਗਾਤਾਰ ਆਪਣੀ ਕੋਸ਼ਿਸਾਂ ਦੇ ਨਾਲ ਲੋਕਾਂ ਨੂੰ ਕੋਰੋਨਾ ਵਰਗੀ ਬਿਮਾਰੀ ਤੋਂ ਜਾਗਰੂਕ ਕਰ ਰਹੇ ਨੇ । ਲੋੜਵੰਦਾਂ ਦੀਆਂ ਮਦਦ ਵੀ ਕਰ ਰਹੇ ਨੇ । ਉਹ ਲੋਕਾਂ ਨੂੰ ਆਪੋ ਆਪਣੇ ‘ਚ ਸੁਰੱਖਿਅਤ ਰਹਿਣ ਦੀ ਅਪੀਲ ਕਰ ਰਹੇ ਨੇ । ਦੱਸ ਦਈਏ ਭਾਰਤ ਸਰਕਾਰ ਵੱਲੋਂ ਪੂਰੇ ਇੰਡੀਆ ‘ਚ 21 ਦਿਨਾਂ ਦਾ ਲਾਕਡਾਉਨ ਲਗਾਇਆ ਹੋਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network