ਗਿੱਪੀ ਗਰੇਵਾਲ ਨੇ ਅਕਸ਼ੇ ਕੁਮਾਰ ਦੇ ਨਾਲ ਤਸਵੀਰ ਸ਼ੇਅਰ ਕਰਕੇ ਅਨੋਖਾ ਪੁੱਛਿਆ ਇਹ ਸਵਾਲ, ਕੀ ਅਕਸ਼ੇ ਨੇ ਦਿੱਤਾ ਜਵਾਬ ?

Written by  Lajwinder kaur   |  July 20th 2020 01:53 PM  |  Updated: July 20th 2020 01:53 PM

ਗਿੱਪੀ ਗਰੇਵਾਲ ਨੇ ਅਕਸ਼ੇ ਕੁਮਾਰ ਦੇ ਨਾਲ ਤਸਵੀਰ ਸ਼ੇਅਰ ਕਰਕੇ ਅਨੋਖਾ ਪੁੱਛਿਆ ਇਹ ਸਵਾਲ, ਕੀ ਅਕਸ਼ੇ ਨੇ ਦਿੱਤਾ ਜਵਾਬ ?

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਬਾਲੀਵੁੱਡ ਸਟਾਰ ਹੀਰੋ ਅਕਸ਼ੇ ਕੁਮਾਰ ਦੇ ਨਾਲ ਸ਼ੇਅਰ ਕੀਤੀ ਹੈ ।

 ਹੋਰ ਵੇਖੋ: ਸੰਜਨਾ ਨੇ ਸੁਸ਼ਾਂਤ ਦੇ ਨਾਲ ‘ਦਿਲ ਬੇਚਾਰਾ’ ਦਾ ਪਹਿਲਾ ਦਿਨ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ, ਸ਼ੇਅਰ ਕੀਤੀ ਵੀਡੀਓ ਤੇ ਕੁਝ ਤਸਵੀਰਾਂ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਹੈ, ਯੇ ਲਾਕਡਾਊਨ ਕਬ ਖੁਲੇਗਾ ਭਾਈ ਅਕਸ਼ੇ ਕੁਮਾਰ ? ਨਾਲ ਹੀ ਉਨ੍ਹਾਂ ਨੇ ਅਕਸ਼ੇ ਕੁਮਾਰ ਨੂੰ ਟੈਗ ਵੀ ਕੀਤਾ ਹੈ । ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ਤੇ ਵੱਡੀ ਗਿਣਤੀ ‘ਚ ਕਮੈਂਟਸ ਵੀ ਇਸ ਫੋਟੋ ਉੱਤੇ ਆ ਚੁੱਕੇ ਨੇ । ਹੁਣ ਦੇਖਦੇ ਹਾਂ ਕਿ ਅਕਸ਼ੇ ਕੁਮਾਰ ਇਸ ਸਵਾਲ ਦਾ ਜਵਾਬ ਕਦੋਂ ਦਿੰਦੇ ਨੇ ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਅਖੀਰਲੀ ਵਾਰ ਉਹ ਪੰਜਾਬੀ ਫ਼ਿਲਮ ਇੱਕ ਸੰਧੂ ਹੰਦਾ ਸੀ ‘ਚ ਨਜ਼ਰ ਆਏ ਸਨ । ਉਨ੍ਹਾਂ ਦੀ ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network