ਦੇਖੋ ਤਸਵੀਰਾਂ : ਗਿੱਪੀ ਗਰੇਵਾਲ ਦਾ ਛੋਟਾ ਬੇਟਾ ਕੇਕ ‘ਚ ਲਿਬੜਿਆ ਆਇਆ ਨਜ਼ਰ, ਦਰਸ਼ਕਾਂ ਨੂੰ ਪਸੰਦ ਆਈਆਂ ਗੁਰਬਾਜ਼ ਦੀਆਂ ਇਹ ਕਿਊਟ ਤਸਵੀਰਾਂ

written by Lajwinder kaur | November 12, 2020

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਵੀਡੀਓ ਤੇ ਤਸਵੀਰਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀਆਂ ਅਣਦੇਖੀਆਂ ਕਿਊਟ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।inside pic of gippy grewal son gurbaaz ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਦੇ ਭਰਾ ਅਕਸ਼ਤ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਐਕਟਰੈੱਸ ਨੇ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ
ਜੀ ਹਾਂ ਇਹ ਤਸਵੀਰਾਂ ਹਾਲ ਹੀ ‘ਚ ਲੰਘੇ ਗੁਰਬਾਜ਼ ਦੇ ਪਹਿਲੇ ਬਰਥਡੇਅ ਦੀਆਂ ਨੇ । ਤਸਵੀਰਾਂ ‘ਚ ਗੁਰਬਾਜ਼ ਆਪਣੇ ਬਰਥਡੇਅ ਕੇਕ ਦੇ ਨਾਲ ਲਿਬੜਿਆ ਹੋਇਆ ਦਿਖਾਈ ਦੇ ਰਿਹਾ ਹੈ । ਇੱਕ ਤਸਵੀਰ ‘ਚ ਉਹ ਆਪਣੀ ਕਿਊਟ ਮੁਸਕਰਾਹਟ ਬਿਖੇਰਦਾ ਹੋਇਆ ਨਜ਼ਰ ਆ ਰਿਹਾ ਹੈ । ਦਰਸ਼ਕਾਂ ਨੂੰ ਗੁਰਬਾਜ਼ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । gurbaaz grewal pic with cake ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਫੈਨਜ਼ ਦੇ ਨਾਲ ਪੰਜਾਬੀ ਕਲਾਕਾਰ ਵੀ ਕਮੈਂਟ ਕਰਕੇ ਗੁਰਬਾਜ਼ ਲਈ ਪਿਆਰ ਜ਼ਾਹਿਰ ਕਰ ਰਹੇ ਨੇ । gippy's son gurbaaz  

 
View this post on Instagram
 

#GurbaazGrewal ❤️#cakesmash

A post shared by Gippy Grewal (@gippygrewal) on

0 Comments
0

You may also like