ਸਰਬੀ ਗਰੇਵਾਲ ਦੇ ਵਿਛੋੜੇ ਨੂੰ ਨਹੀਂ ਭੁਲਾ ਪਾ ਰਹੇ ਗਿੱਪੀ ਗਰੇਵਾਲ ,ਤਸਵੀਰ ਸਾਂਝੀ ਕਰਕੇ ਕੀਤਾ ਯਾਦ 

Written by  Shaminder   |  December 20th 2018 05:50 PM  |  Updated: December 20th 2018 05:50 PM

ਸਰਬੀ ਗਰੇਵਾਲ ਦੇ ਵਿਛੋੜੇ ਨੂੰ ਨਹੀਂ ਭੁਲਾ ਪਾ ਰਹੇ ਗਿੱਪੀ ਗਰੇਵਾਲ ,ਤਸਵੀਰ ਸਾਂਝੀ ਕਰਕੇ ਕੀਤਾ ਯਾਦ 

ਗਿੱਪੀ ਗਰੇਵਾਲ ਨੇ ਆਪਣੇ ਦੋਸਤ ਸਾਬੀ ਗਰੇਵਾਲ ਨੂੰ ਮੁੜ ਤੋਂ ਯਾਦ ਕੀਤਾ ਹੈ । ਗਿੱਪੀ ਗਰੇਵਾਲ ਆਪਣੇ ਇਸ ਦੋਸਤ ਦੇ ਬੇਹੱਦ ਕਰੀਬ ਸਨ ਅਤੇ ਹੁਣ ਮੁੜ ਤੋਂ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਉਸ ਨੂੰ ਯਾਦ ਕੀਤਾ ਹੈ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਬੀ ਗਰੇਵਾਲ ਦੀ ਅਚਾਨਕ ਮੌਤ ਹੋ ਗਈ ਸੀ ।ਸਰਬੀ ਗਰੇਵਾਲ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕੀ ਦੋਸਤ ਦੱਸੇ ਜਾਂਦੇ ਨੇ ।

ਹੋਰ ਵੇਖੋ : ਜਦੋਂ ਗਿੱਪੀ ਗਰੇਵਾਲ ਨੇ ਆਪਣੀ ਫੈਨਸ ਨਾਲ ਤਸਵੀਰ ਖਿਚਵਾਉਣ ਤੋਂ ਕੀਤਾ ਇਨਕਾਰ ,ਵੇਖੋ ਵੀਡਿਓ

https://www.instagram.com/p/BrmxQEvnSJM/

ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਪਿੰਡ ਕੂੰਮ ਕਲਾਂ ਦੇ ਨਿਵਾਸੀ ਸਰਬੀ ਗਰੇਵਾਲ ਦੀ ਮੋਹਾਲੀ ਦੇ ਇੱਕ ਹੋਟਲ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ । ਉਹ ਫੇਜ਼ ਗਿਆਰਾਂ 'ਚ ਸਥਿਤ ਇੱਕ ਹੋਟਲ 'ਚ ਆਪਣੇ ਦੋਸਤ ਨਾਲ ਰੁਕਿਆ ਹੋਇਆ ਸੀ ।ਸਰਬੀ ਸਿੱਧੂ ਮੂਸੇਵਾਲਾ ਦਾ ਸ਼ੋਅ ਵੇਖਣ ਲਈ ਹੀ ਗਿਆ ਸੀ ਅਤੇ ਰਾਤ ਨੂੰ ਢਾਈ ਵਜੇ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ ਅਤੇ ਸਰਬੀ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ ਸੀ ।

gippy grewal with his friend sarbi grewal gippy grewal with his friend sarbi grewal

ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਅਜੀਜ਼ ਦੋਸਤ ਨੂੰ ਭੁਲਾ ਨਹੀਂ ਪਾ ਰਹੇ ਅਤੇ ਉਨ੍ਹਾਂ ਨੇ ਮੁੜ ਤੋਂ ਸਰਬੀ ਗਰੇਵਾਲ ਨੂੰ ਯਾਦ ਕਰਦਿਆਂ ਉਸਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਮਿਸ ਯੂ ਬ੍ਰੋ ਸਾਬੀ ਗਰੇਵਾਲ । ਇਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਬੀ ਗਰੇਵਾਲ ਦੀ ਮੌਤ ਨਾਲ ਗਿੱਪੀ ਗਰੇਵਾਲ ਨੂੰ ਕਿੰਨਾ ਵੱਡਾ ਸਦਮਾ ਲੱਗਿਆ ਹੈ ।

gippy grewal gippy grewal

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network