ਸ਼ਿੰਦਾ ਦੀ ਇਹ ਪੁਰਾਣਾ ਤਸਵੀਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਪਿੰਡ ਦੀ ਆਬੋ ਹਵਾ ਦਾ ਅਨੰਦ ਲੈਂਦਾ ਆਇਆ ਨਜ਼ਰ

Written by  Lajwinder kaur   |  July 09th 2020 06:20 PM  |  Updated: July 09th 2020 06:20 PM

ਸ਼ਿੰਦਾ ਦੀ ਇਹ ਪੁਰਾਣਾ ਤਸਵੀਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਪਿੰਡ ਦੀ ਆਬੋ ਹਵਾ ਦਾ ਅਨੰਦ ਲੈਂਦਾ ਆਇਆ ਨਜ਼ਰ

ਗਿੱਪੀ ਗਰੇਵਾਲ ਦਾ ਛੋਟਾ ਬੇਟਾ ਸ਼ਿੰਦਾ ਜੋ ਕਿ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ । ਸ਼ਿੰਦੇ ਦੀ ਕਿਊਟ ਵੀਡੀਓਜ਼ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਨੇ ।

 

ਹੋਰ ਵੇਖੋ : ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਸਰਦਾਰ ਬੱਚਾ ਅੱਜ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਗਾਇਕ, ਬਾਲੀਵੁੱਡ ਫ਼ਿਲਮਾਂ ‘ਚ ਵੀ ਗਾ ਚੁੱਕੇ ਨੇ ਗੀਤ, ਕੀ ਤੁਸੀਂ ਪਹਿਚਾਣਿਆ?

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਿੰਦੇ ਦੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਸ਼ਿੰਦਾ ਬਹੁਤ ਛੋਟਾ ਨਜ਼ਰ ਆ ਰਿਹਾ ਹੈ । ਇਹ ਤਸਵੀਰ ਪਿੰਡ ‘ਚ ਕਲਿੱਕ ਕੀਤੀ ਗਈ ਹੈ । ਤਸਵੀਰ ‘ਚ ਸ਼ਿੰਦਾ ਵੱਝੀ ਤੋਂ ਡਰਿਆ ਹੋਇਆ ਦਿਖਾਈ ਦੇ ਰਿਹਾ ਹੈ । ਗਿੱਪੀ ਗਰੇਵਾਲ ਨੇ ਫੋਟੋ ਸ਼ੇਅਰ ਕਰਦੇ ਹੋਏ ਮਜ਼ੇਦਾਰ ਕੈਪਸ਼ਨ ਲਿਖੀ ਹੈ -‘ਕੀ ਦੇਖਦੀ ਆ? ਸ਼ਿੰਦਾ ਗਰੇਵਾਲ ਆ’। ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ ।

ਜੇ ਗੱਲ ਕਰੀਏ ਸ਼ਿੰਦਾ ਗਰੇਵਾਲ ਦੀ ਤਾਂ ਉਹ ‘ਅਰਦਾਸ ਕਰਾਂ’ ਫ਼ਿਲਮ ਦੇ ਨਾਲ ਬਤੌਰ ਬਾਲ ਕਲਾਕਾਰ ਨਜ਼ਰ ਆਇਆ ਸੀ । ਸ਼ਿੰਦਾ ਦੀ ਬਿਹਤਰੀਨ ਅਦਾਕਾਰੀ ਕਰਕੇ ਉਸ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ‘ਚ ਚਾਇਲਡ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network