‘ਅਰਦਾਸ ਕਰਾਂ’ ਦਾ ਝੰਡਾ ਸਿੰਘ ਨਜ਼ਰ ਆਇਆ ਪੱਗ ‘ਚ, ਦਰਸ਼ਕਾਂ ਨੂੰ ਸ਼ਿੰਦਾ ਦੀ ਇਹ ਤਸਵੀਰ ਆ ਰਹੀ ਹੈ ਖੂਬ ਪਸੰਦ

Written by  Lajwinder kaur   |  July 02nd 2020 04:31 PM  |  Updated: July 02nd 2020 04:31 PM

‘ਅਰਦਾਸ ਕਰਾਂ’ ਦਾ ਝੰਡਾ ਸਿੰਘ ਨਜ਼ਰ ਆਇਆ ਪੱਗ ‘ਚ, ਦਰਸ਼ਕਾਂ ਨੂੰ ਸ਼ਿੰਦਾ ਦੀ ਇਹ ਤਸਵੀਰ ਆ ਰਹੀ ਹੈ ਖੂਬ ਪਸੰਦ

ਬਾਲ ਕਲਾਕਾਰ ਸ਼ਿੰਦਾ ਗਰੇਵਾਲ ਜੋ ਕਿ ਨਾਮੀ ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਛੋਟਾ ਬੇਟਾ ਹੈ । ਸ਼ਿੰਦਾ ਜੋ ਕਿ ਪੰਜਾਬੀ ਫ਼ਿਲਮ ਅਰਦਾਸ ਕਰਾਂ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖ ਚੁੱਕਿਆ ਹੈ । ਦਰਸ਼ਕਾਂ ਵੱਲੋਂ ਸ਼ਿੰਦੇ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ ।

ਹੋਰ ਵੇਖੋ:ਨਵੀਂ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਹੋਇਆ ਐਲਾਨ, ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਲੰਬੇ ਅਰਸੇ ਬਾਅਦ ਆਉਣਗੇ ਇਕੱਠੇ ਨਜ਼ਰ

ਗਿੱਪੀ ਗਰੇਵਾਲ ਨੇ ਆਪਣੇ ਬੇਟੇ ਸ਼ਿੰਦਾ ਦੀ ਇੱਕ ਪਿਆਰੀ ਜਿਹੀ ਫੋਟੋ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਅਰਦਾਸ ਕਰਾਂ ਵਾਲਾ ਝੰਡਾ ਸਿੰਘ’।

ਇਸ ਤਸਵੀਰ ‘ਚ ਸ਼ਿੰਦਾ ਪੱਗ ‘ਚ ਨਜ਼ਰ ਆ ਰਿਹਾ ਹੈ । ਦਰਸ਼ਕਾਂ ਨੂੰ ਸ਼ਿੰਦੇ ਦੀ ਇਹ ਲੁੱਕ ਬਹੁਤ ਪਸੰਦ ਆ ਰਹੀ ਹੈ । ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਆ ਚੁੱਕੇ ਨੇ । ਸ਼ਿੰਦਾ ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਗੀਤ ‘ਨੱਚ ਨੱਚ’ ‘ਚ ਵੀ ਆਪਣੇ ਵੱਡੇ ਭਰਾ ਏਕਮ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦਿੱਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network