
ਸ਼ਿੰਦਾ ਗਰੇਵਾਲ ਜੋ ਕਿ ਆਪਣੇ ਪਹਿਲੇ ਗੀਤ Ice Cap ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਸ਼ਿੰਦਾ ਗਰੇਵਾਲ ਆਪਣੀ ਕਿਊਟ ਤੇ ਚੁਲਬੁਲੀ ਸ਼ਰਾਰਤਾਂ ਕਰਕੇ ਸੋਸ਼ਲ ਮੀਡੀਆ ਉੱਤੇ ਬਣਿਆ ਰਹਿੰਦਾ ਹੈ। ਪਰ ਇਸ ਵਾਰ ਉਹ ਆਪਣੇ ਗੀਤ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਗਿੱਪੀ ਗਰੇਵਾਲ ਨੇ Ice Cap ਗੀਤ ਦਾ ਬਿਹਾਈਂਡ ਦਾ ਸੀਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ ਸਾਲ ਦਸੰਬਰ ‘ਚ ਬਣੇਗੀ ਸਿਨੇਮਾ ਘਰ ਦੀ ਰੌਣਕ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

ਇਸ ਵੀਡੀਓ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ਿੰਦਾ ਆਪਣੇ ਗੀਤ ਲਈ ਕਿੰਨੀ ਮਿਹਨਤ ਕਰ ਰਿਹਾ ਹੈ। ਇਸ ਵੀਡੀਓ 'ਚ ਗਿੱਪੀ ਗਰੇਵਾਲ ਤੇ ਏਕਮ ਗਰੇਵਾਲ ਸ਼ਿੰਦੇ ਨੂੰ ਆਪਣੀ ਪੂਰੀ ਸਪੋਟ ਦਿੰਦੇ ਹੋਏ ਨਜ਼ਰ ਆਏ। ਵੀਡੀਓ 'ਚ ਦੇਖ ਸਕਦੇ ਹੋ ਜਦੋਂ ਸ਼ਿੰਦਾ ਥੱਕ ਜਾਂਦਾ ਹੈ ਤਾਂ ਕਦੇ ਗਿੱਪੀ ਗਰੇਵਾਲ ਤੇ ਕਦੇ ਏਕਮ ਸ਼ਿੰਦੇ ਨੂੰ ਗੋਦੀ ਚੁੱਕੇ ਕੇ ਇੱਧਰ-ਉੱਧਰ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਵੱਡੀ ਗਿਣਤੀ 'ਚ ਇਸ ਵੀਡੀਓ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

ਜੇ ਗੱਲ ਕਰੀਏ ਸ਼ਿੰਦਾ ਦੀ ਤਾਂ ਉਹ ਬਤੌਰ ਬਾਲ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਪਹਿਲਾਂ ਹੀ ਜਿੱਤ ਚੁੱਕਿਆ। ਉਹ ਅਰਦਾਸ ਕਰਾਂ ‘ਚ ਨਜ਼ਰ ਆਇਆ ਸੀ। ਆਪਣੀ ਕਿਰਦਾਰ ਦੇ ਨਾਲ ਉਹ ਹਰ ਇੱਕ ਦਿਲ ਉੱਤੇ ਆਪਣੀ ਅਦਾਕਾਰੀ ਦੀ ਛਾਪ ਛੱਡਣ ‘ਚ ਕਾਮਯਾਬ ਰਿਹਾ ਹੈ। ਸ਼ਿੰਦਾ ਦਾ ਸੋਸ਼ਲ ਮੀਡੀਆ ਅਕਾਉਂਟ ਵੀ ਜਿਸ ਉੱਤੇ ਉਹ ਅਕਸਰ ਹੀ ਆਪਣੀ ਵੀਡੀਓਜ਼ ਤੇ ਤਸਵੀਰਾਂ ਵੀ ਸ਼ੇਅਰ ਕਰਦਾ ਰਹਿੰਦਾ ਹੈ। ਇਸ ਕਰਕੇ ਸ਼ਿੰਦੇ ਦੇ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਵੀ ਹੈ। ਇਸ ਲਿੰਕ 'ਤੇ ਕਲਿਕ ਕਰਕੇ ਦੇਖੋ ਵੀਡੀਓ