
ਗਿੱਪੀ ਗਰੇਵਾਲ (Gippy Grewal) ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ‘ਕੁੜੀਆਂ ਚਿੜੀਆਂ’ ( Kudiyan Chidyan) ਟਾਈਟਲ ਹੇਠ ਇਹ ਫ਼ਿਲਮ ਆਏਗੀ । ਜਿਸ ਨੂੰ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ । ਇਸ ਫ਼ਿਲਮ ਨੂੰ ਰਾਕੇਸ਼ ਧਵਨ ਡਾਇਰੈਕਟ ਕਰ ਰਹੇ ਹਨ ਅਤੇ ਉਨ੍ਹਾਂ ਦੇ ਵੱਲੋਂ ਹੀ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ ।

ਹੋਰ ਪੜ੍ਹੋ ; ਗਿੱਪੀ ਗਰੇਵਾਲ ਦੇ ਬੇਟਿਆਂ ਦੀ ਇਹ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਪਸੰਦ
ਇਸ ਫ਼ਿਲਮ ‘ਚ ਕੌਣ ਕੌਣ ਅਦਾਕਾਰ ਹਨ । ਇਸ ਬਾਰੇ ਗਿੱਪੀ ਗਰੇਵਾਲ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ । ਪਰ ਫ਼ਿਲਮ ਦੇ ਪੋਸਟਰ ‘ਚ ਇਸ ਦੇ ਜਲਦ ਰਿਲੀਜ਼ ਹੋਣ ਦੀ ਗੱਲ ਆਖੀ ਗਈ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਫ਼ਿਲਮ ‘ਮਾਂ’ ਆਈ ਹੈ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਫਿਲਮ ਮਾਂ ਲਈ ਦਿਵਿਆ ਦੱਤਾ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਵਧਾਈ
ਇਸ ਫ਼ਿਲਮ ਗਿੱਪੀ ਗਰੇਵਾਲ ਦੇ ਨਾਲ ਦਿਵਿਆ ਦੱਤਾ ਮੁੱਖ ਭੂਮਿਕਾ ‘ਚ ਸਨ । ਇਸ ਤੋਂ ਇਲਾਵਾ ਜੈਸਮੀਨ ਭਸੀਨ ਦੇ ਨਾਲ ਉਨ੍ਹਾਂ ਦੀ ਫ਼ਿਲਮ ਹਨੀਮੂਨ ਵੀ ਜਲਦ ਹੀ ਰਿਲੀਜ਼ ਹੋਵੇਗੀ । ਇਸ ਫ਼ਿਲਮ ਨੂੰ ਵੀ ਦਰਸ਼ਕ ਬੇਸਬਰੀ ਦੇ ਨਾਲ ਉਡੀਕ ਰਹੇ ਹਨ ।

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।
View this post on Instagram