
ਗਿੱਪੀ ਗਰੇਵਾਲ (Gippy Grewal ) ਨੇ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਅਤੇ ਜੈਸਮੀਨ ਭਸੀਨ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਿੱਪੀ ਗਰੇਵਾਲ ਨੇ ਨਿਰਮਲ ਰਿਸ਼ੀ ਦਾ ਹੱਥ ਫੜਿਆ ਹੋਇਆ ਹੈ ਅਤੇ ਦੂਜੇ ਪਾਸਿਓਂ ਜੈਸਮੀਨ ਭਸੀਨ ਨੇ ਅਦਾਕਾਰਾ ਦਾ ਹੱਥ ਫੜਿਆ ਹੋਇਆ ਹੈ । ਵੀਡੀਓ ਦੀ ਬੈਕਗਰਾਊਂਡ ਫ਼ਿਲਮ ‘ਮਾਂ’ ਦਾ ਗੀਤ ਚੱਲ ਰਿਹਾ ਹੈ । ਜਿਸ ਦਾ ਟੀਜ਼ਰ ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਵੱਡਿਆਂ ਬਜ਼ੁਰਗਾਂ ਪ੍ਰਤੀ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ : ਮਾਂ ਪੁੱਤਰ ਦੇ ਪਿਆਰ ਨੂੰ ਦਰਸਾਉਂਦੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮਾਂ’ ਦਾ ਟੀਜ਼ਰ ਹੋਇਆ ਰਿਲੀਜ਼
ਗਿੱਪੀ ਗਰੇਵਾਲ ਦੀ ਇਹ ਫ਼ਿਲਮ ‘ਮਦਰਸ ਡੇਅ’ ‘ਤੇ ਰਿਲੀਜ਼ ਹੋਵੇਗੀ । ਇਸ ਵੀਡੀਓ ਨੂੰ ਸੋਸ਼ਲ ਮਢੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ਅਤੇ ਅਦਾਕਾਰ ਏਨੀਂ ਦਿਨੀਂ ਫ਼ਿਲਮ ‘ਹਨੀਮੂਨ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।

ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਸਾਂਝੇ ਕਰਦੇ ਰਹਿੰਦੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਰਿਹਾ ਹੈ । ਗਿੱਪੀ ਗਰੇਵਾਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।‘ਅਰਦਾਸ’ ਅਤੇ ‘ਅਰਦਾਸ ਕਰਾਂ’ ਵਰਗੀਆਂ ਫ਼ਿਲਮਾਂ ਦੇ ਨਾਲ ਉੇਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ । ਦਰਸ਼ਕ ਵੀ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।
View this post on Instagram