Advertisment

‘ਮੰਜੇ ਬਿਸਤਰੇ 2’ ਦੇ ਗੀਤ ‘ਕਰੰਟ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖੇ ਵੀਡੀਓ

author-image
By Lajwinder kaur
New Update
‘ਮੰਜੇ ਬਿਸਤਰੇ 2’ ਦੇ ਗੀਤ ‘ਕਰੰਟ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖੇ ਵੀਡੀਓ
Advertisment
ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਦੀ ਫ਼ਿਲਮ ‘ਮੰਜੇ ਬਿਸਤਰੇ 2’ ਦਾ ਟੀਜ਼ਰ ਤੋਂ ਬਾਅਦ ਫੈਨਜ਼ ‘ਚ ਖਿੱਚ ਬਣਾਏ ਰੱਖਣ ‘ਚ ਕਾਮਯਾਬ ਰਹੀ ਹੈ। ਜਿਸ ਦੇ ਚੱਲਦੇ ਫ਼ਿਲਮ ਦਾ ਟਾਈਟਲ ਟਰੈਕ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਨੇ ਆਪਣੇ ਦੂਜੇ ਗੀਤ ਦਾ ਟੀਜ਼ਰ ਸ਼ੇਅਰ ਕਰਕੇ ਸਰੋਤਿਆਂ ਦੀ ਉਤਸਕਤਾ ਨੂੰ ਵਧਾ ਦਿੱਤਾ ਹੈ।
View this post on Instagram
 

Lao ji #current from #manjebistre2 aa riha 11th March nu...? #12april2019 @humblemotionpictures

A post shared by Gippy Grewal (@gippygrewal) on

Advertisment
ਹੋਰ ਵੇਖੋ:ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ਤੇ ਦਿੱਤਾ ਫੈਨਜ਼ ਨੂੰ ਇਹ ਸਰਪ੍ਰਾਈਜ਼ ਡਾਇਰੈਕਟਰ, ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਹਨਾਂ ਨੇ ਆਪਣੀ ਮੂਵੀ ‘ਮੰਜੇ ਬਿਸਤਰੇ 2’ ਦਾ ਗੀਤ ਕਰੰਟ ਦੀ ਪਹਿਲੀ ਝਲਕ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਕਰੰਟ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਜੇ. ਕੇ. ਨੇ ਤਿਆਰ ਕੀਤਾ ਹੈ। ਗਿੱਪੀ ਗਰੇਵਾਲ ਦਾ ਕਰੰਟ ਗੀਤ 11 ਮਾਰਚ ਨੂੰ ਸਰੋਤਿਆਂ ਦੇ ਰੁਬਰੂ ਹੋਵੇਗਾ। ਸਰੋਤਿਆਂ ਵੱਲੋਂ ਗੀਤ ਦੇ ਟੀਜ਼ਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਮੰਜੇ ਬਿਸਤਰੇ 2’ ‘ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ,  ਗੁਰਪ੍ਰੀਤ ਘੁੱਗੀ,  ਹੌਬੀ ਧਾਲੀਵਾਲ,  ਬੀ. ਐੱਨ. ਸ਼ਰਮਾ  ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਇਹ ਮੂਵੀ 12 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment