ਗਿੱਪੀ ਗਰੇਵਾਲ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ਦੀ ਫਰਸਟ ਲੁੱਕ ਕੀਤੀ ਸ਼ੇਅਰ,ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

written by Lajwinder kaur | June 29, 2021

ਆਪਣੇ ਗੀਤਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਗਿੱਪੀ ਗਰੇਵਾਲ ਜੋ ਕਿ ਬਹੁਤ ਜਲਦ ਆਪਣੀ ਨਵੀਂ ਐਲਬਮ ਦੇ ਨਾਲ ਦਰਸ਼ਕਾਂ ਦਾ ਰੂਬਰੂ ਹੋਣ ਜਾ ਰਹੇ ਨੇ। ਜੀ ਹਾਂ ਇਸ ਐਲਬਮ ਨੂੰ ਲੈ ਕੇ ਪ੍ਰਸ਼ੰਸਕ ਦੀ ਉਤਸੁਕਤਾ ਹੋਰ ਵੱਧ ਗਈ ਹੈ। ਕਿਉਂਕਿ ਗਿੱਪੀ ਗਰੇਵਾਲ ਨੇ ਆਪਣੀ ਮਿਊਜ਼ਿਕ ਐਲਬਮ ਦੀ ਫਰਸਟ ਲੁੱਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰ ਦਿੱਤੀ ਹੈ।

Gippy Grewal Shares First Look Of His New music Album 'Limited Edition' image source- instagram

 

ਹੋਰ ਪੜ੍ਹੋ : ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਗਾਇਕ ਹਰਫ ਚੀਮਾ ਨੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਸਾਂਝੀਆਂ ਕੀਤੀਆਂ ਕਿਸਾਨੀ ਅੰਦੋਲਨ ਦੀਆਂ ਖਾਸ ਤਸਵੀਰਾਂ

: ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, 40 ਸਾਲ ਦੀ ਉਮਰ ‘ਚ ਮਾਂ ਬਣਨ ਜਾ ਰਹੀ ਹੈ ਅਦਾਕਾਰਾ

gippy grewal shared his new music album poster image source- instagram

ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ-  ‘Limited Edition Full Album ਬਹੁਤ ਜਲਦ...ਦੱਸੋ ਪਹਿਲਾ ਗੀਤ ਕਿੱਦਾਂ ਦਾ ਹੋਵੇ?’ । ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਗਿੱਪੀ ਗਰੇਵਾਲ ਨੂੰ ਵਧਾਈਆਂ ਦੇ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ-‘ਮੁਬਾਰਕਾਂ ਭਾਜੀ, ਬਹੁਤ ਉਡੀਕ ਸੀ ਤੁਹਾਡੀ ਐਲਬਮ ਦੀ , ਰੱਬ ਕਰੇ ਬਹੁਤ ਵੱਡੀ ਹਿੱਟ ਹੋਵੇ ਐਲਬਮ..’ । ਕੁਝ ਹੀ ਸਮੇਂ ‘ਚ ਹੀ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ।

gippy grewal comments image source- instagram

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਵੀ ਬਾਕਮਾਲ ਦਾ ਕੰਮ ਕਰ ਰਹੇ ਨੇ। ਉਹ ਅਰਦਾਸ ਤੇ ਅਰਦਾਸ ਕਰਾਂ ਵਰਗੀ ਫ਼ਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਚੁੱਕੇ ਨੇ।

 

0 Comments
0

You may also like