ਸਟਾਰ ਬਣਨ ਦਾ ਸੁਫ਼ਨਾ ਗਿੱਪੀ ਗਰੇਵਾਲ ਨੇ ਆਪਣੀ ਮਿਹਨਤ ਨਾਲ ਕੀਤਾ ਸਾਕਾਰ, ਸਕੂਲ ਟਾਈਮ ’ਚ ਬਣਦੇ ਹੁੰਦੇ ਸੀ ‘ਤੇਰੇ ਨਾਮ’ ਵਾਲਾ ਰਾਧੇ

Written by  Rupinder Kaler   |  November 26th 2019 10:33 AM  |  Updated: November 26th 2019 10:33 AM

ਸਟਾਰ ਬਣਨ ਦਾ ਸੁਫ਼ਨਾ ਗਿੱਪੀ ਗਰੇਵਾਲ ਨੇ ਆਪਣੀ ਮਿਹਨਤ ਨਾਲ ਕੀਤਾ ਸਾਕਾਰ, ਸਕੂਲ ਟਾਈਮ ’ਚ ਬਣਦੇ ਹੁੰਦੇ ਸੀ ‘ਤੇਰੇ ਨਾਮ’ ਵਾਲਾ ਰਾਧੇ

ਗਿੱਪੀ ਗਰੇਵਾਲ ਅੱਜ ਸੁਪਰ-ਸਟਾਰ ਹਨ । ਫ਼ਿਲਮਾਂ ਹੋਣ ਜਾਂ ਫਿਰ ਗਾਣੇ ਹਰ ਪਾਸੇ ਉਹਨਾਂ ਦੇ ਨਾਂਅ ਦਾ ਹੀ ਡੰਕਾ ਵੱਜਦਾ ਹੈ । ਉਹਨਾਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਬਚਪਨ ਤੋਂ ਹੀ ਅਦਾਕਾਰ ਬਣਨ ਦਾ ਸ਼ੌਂਕ ਸੀ । ਇਹ ਅਸੀਂ ਨਹੀਂ ਕਹਿ ਰਹੇ ਉਹ ਤਸਵੀਰ ਕਹਿ ਰਹੀ ਹੈ ਜਿਹੜੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

https://www.instagram.com/p/B5IVqcTgm0S/

ਇਸ ਤਸਵੀਰ ਵਿੱਚ ਗਿੱਪੀ ਗਰੇਵਾਲ ਤੇ ਉਹਨਾਂ ਦੇ ਸਕੂਲ ਟਾਈਮ ਦੇ ਕੁਝ ਦੋਸਤ ਦਿਖਾਈ ਦੇ ਰਹੇ ਹਨ । ਇਸ ਤਸਵੀਰ ਵਿੱਚ ਗਿੱਪੀ ਗਰੇਵਾਲ ਲੰਮੇ ਹੇਅਰ ਸਟਾਈਲ ਵਿੱਚ ਨਜ਼ਰ ਆ ਰਹੇ ਹਨ । ਉਹਨਾਂ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਕਿ ਉਹ ਕਦੇ ਤੇਰੇ ਨਾਮ ਵਾਲਾ ਰਾਧੇ ਬਣਦੇ ਹੁੰਦੇ ਸੀ’ ।

https://www.instagram.com/p/B5T6u52F2-x/

ਇਸ ਤਸਵੀਰ ਤੇ ਗਿੱਪੀ ਵੱਲੋਂ ਤਸਵੀਰ ਨੂੰ ਦਿੱਤੇ ਕੈਪਸ਼ਨ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸਟਾਰ ਬਣਨ ਦਾ ਸੁਫ਼ਨਾ ਉਹਨਾਂ ਨੇ ਬਚਪਨ ਵਿੱਚ ਹੀ ਦੇਖ ਲਿਆ ਸੀ, ਜਿਹੜਾ ਕਿ ਅੱਜ ਗਿੱਪੀ ਨੇ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਤੇਰੇ ਨਾਮ’ ਸਲਮਾਨ ਖ਼ਾਨ ਦੀ ਸੁਪਰ ਹਿੱਟ ਫ਼ਿਲਮ ਸੀ ਤੇ ਇਸ ਫ਼ਿਲਮ ਵਿੱਚ ਉਹਨਾਂ ਨੇ ਲੰਮਾ ਹੇਅਰ ਸਟਾਈਲ ਹੀ ਰੱਖਿਆ ਸੀ । ਸਲਮਾਨ ਦੇ ਇਸ ਸਟਾਈਲ ਨੂੰ ਬਹੁਤ ਨੌਜਵਾਨਾਂ ਨੇ ਕਾਪੀ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network