ਫ਼ਿਲਮ ਬਨਾਉਣ ਦੇ ਨਾਲ-ਨਾਲ ਪ੍ਰਮੋਸ਼ਨ ਵੀ ਬੇਹੱਦ ਔਖਾ ਕੰਮ-ਬਲਜੀਤ ਸਿੰਘ ਦਿਓ

Written by  Shaminder   |  March 25th 2019 11:36 AM  |  Updated: March 25th 2019 11:38 AM

ਫ਼ਿਲਮ ਬਨਾਉਣ ਦੇ ਨਾਲ-ਨਾਲ ਪ੍ਰਮੋਸ਼ਨ ਵੀ ਬੇਹੱਦ ਔਖਾ ਕੰਮ-ਬਲਜੀਤ ਸਿੰਘ ਦਿਓ

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਦੀ ਫ਼ਿਲਮ ਮੰਜੇ ਬਿਸਤਰੇ -੨ ਦੇ ਡਾਇਰੈਕਟਰ ਬਲਜੀਤ ਸਿੰਘ ਦਿਓ,ਗੁਰਪ੍ਰੀਤ ਘੁੱਗੀ ਅਤੇ ਖੁਦ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਇਹ ਤਿੰਨੇ ਜਣੇ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਕਿੰਨੀ ਮਿਹਨਤ ਹੁੰਦੀ ਹੈ । ਇਸ ਬਾਰੇ ਦੱਸ ਰਹੇ ਨੇ ।

ਹੋਰ ਵੇਖੋ :ਮੱਥੇ ‘ਤੇ ਚਮਕਣ ਵਾਲ ਮੇਰੇ ਬੰਨੜੇ ਦੇ,ਨਵੇਂ ਅੰਦਾਜ਼ ‘ਚ ਕ੍ਰਿਤਿਕਾ ਗੰਭੀਰ ਨੇ ਪੇਸ਼ ਕੀਤਾ ਗੀਤ

https://www.instagram.com/p/BvZQWbSHXMV/

ਬਲਜੀਤ ਸਿੰਘ ਦਿਓ ਦਾ ਕਹਿਣਾ ਹੈ ਕਿ ਫ਼ਿਲਮ ਦੀ ਪ੍ਰਮੋਸ਼ਨ ਲਈ ਉਨ੍ਹਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਸ ਦਾ ਪਤਾ ਉਨ੍ਹਾਂ ਨੂੰ ਅੱਜ ਲੱਗਿਆ ਹੈ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਪਰਦੇ ਪਿੱਛੇ ਕੰਮ ਕਰਨਾ ਵਧੀਆ ਹੁੰਦਾ ਹੈ ਜਦਕਿ ਪਰਦੇ 'ਤੇ ਕੰਮ ਕਰਨ ਵਾਲਿਆਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ।ਦੱਸ ਦਈਏ ਕਿ ਮੰਜੇ ਬਿਸਤਰੇ -੨ ਫਿਲਮ ਇਸੇ ਸਾਲ ਵਿਸਾਖੀ ਤੇ ਯਾਨੀ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋ ਜਾਵੇਗੀ।

gippy grewal gippy grewal

ਫ਼ਿਲਮ  ‘ਚ ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ , ਹੌਬੀ ਧਾਲੀਵਾਲ , ਬੀ ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ।ਫ਼ਿਲਮ ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ‘ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network