ਗਿੱਪੀ ਗਰੇਵਾਲ ਦੇ ਗੀਤ ‘ਨੱਚ ਨੱਚ’ ਤੋਂ ਉੱਠਿਆ ਪਰਦਾ, ਇਹ ਕਲਾਕਾਰ ਕਰ ਰਹੇ ਨੇ ਫੀਚਰਿੰਗ, ਏਕਮ ਤੇ ਸ਼ਿੰਦਾ ਨੇ ਵੀ ਲਗਾਇਆ ਅਦਾਕਾਰੀ ਦਾ ਤੜਕਾ, ਦੇਖੋ ਟੀਜ਼ਰ

Written by  Lajwinder kaur   |  April 14th 2020 06:17 PM  |  Updated: April 14th 2020 06:22 PM

ਗਿੱਪੀ ਗਰੇਵਾਲ ਦੇ ਗੀਤ ‘ਨੱਚ ਨੱਚ’ ਤੋਂ ਉੱਠਿਆ ਪਰਦਾ, ਇਹ ਕਲਾਕਾਰ ਕਰ ਰਹੇ ਨੇ ਫੀਚਰਿੰਗ, ਏਕਮ ਤੇ ਸ਼ਿੰਦਾ ਨੇ ਵੀ ਲਗਾਇਆ ਅਦਾਕਾਰੀ ਦਾ ਤੜਕਾ, ਦੇਖੋ ਟੀਜ਼ਰ

ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਨੱਚ ਨੱਚ’ ਜੋ ਕਿ ਕਈ ਦਿਨਾਂ ਤੋਂ ਚਰਚਾ ‘ਚ ਬਣਿਆ ਹੋਇਆ ਹੈ । ਕਿਉਂਕਿ ਦਰਸ਼ਕ ਜਾਣਾ ਚਾਹੁੰਦੇ ਸੀ ਕਿ ਇਸ ਗੀਤ 'ਚ ਫੀਚਰਿੰਗ ਕਿਹੜੇ-ਕਿਹੜੇ ਪੰਜਾਬੀ ਕਲਾਕਾਰ ਕਰ ਰਹੇ ਨੇ ਤੇ ਹੁਣ ਇਸ ਗੱਲ ਤੋਂ ਪਰਦਾ ਉੱਠ ਗਿਆ ਹੈ । ਜੀ ਹਾਂ ਗਿੱਪੀ ਗਰੇਵਾਲ ਦੇ ਨਵੇਂ ਗੀਤ ਨੱਚ ਨੱਚ ਦਾ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਇਸ ਗੀਤ ‘ਚ ਗਿੱਪੀ ਗਰੇਵਾਲ, ਪਰਮੀਸ਼ ਵਰਮਾ, ਜੈਜ਼ੀ ਬੀ, ਸਿੱਧੂ ਮੂਸੇਵਾਲਾ, ਨੀਰੂ ਬਾਜਵਾ, ਸਰਗੁਣ ਮਹਿਤਾ, ਯੁਵਿਕਾ ਚੌਧਰੀ , ਪ੍ਰਿੰਸ ਨਰੂਲਾ, ਜੱਸੀ ਗਿੱਲ, ਬੱਬਲ ਰਾਏ, ਰਣਜੀਤ ਬਾਵਾ, ਬੋਹੇਮੀਆ ਨਜ਼ਰ ਆ ਰਹੇ ਨੇ । ਫੈਨਜ਼ ਲਈ ਇੱਕ ਹੋਰ ਸਰਪ੍ਰਾਈਜ਼ ਇਹ ਹੈ ਕਿ ਇਸ ਗੀਤ ‘ਚ ਗਿੱਪੀ ਗਰੇਵਾਲ ਦੇ ਪੁੱਤਰ ਏਕਮ ਤੇ ਸ਼ਿੰਦਾ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਕੁਲਸ਼ਨ ਸੰਧੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ENZO ਨੇ ਦਿੱਤਾ ਹੈ । ਇਸ ਗੀਤ ਦਾ ਟੀਜ਼ਰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਮਲਟੀ ਸਟਾਰਰ ਹੋਵੇਗਾ । ਇਸ ਗੀਤ ਨੂੰ ਲੈ ਕੇ ਫੈਨਜ਼ ਬੜੇ ਉਤਸੁਕ ਨੇ ।

ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ‘ਸੁੱਖ ਤਾਂ ਹੈ?’ ਟਾਈਟਲ ਹੇਠ ਆਪਣੀ ਆਵਾਜ਼ ‘ਚ ਇੱਕ ਵੀਡੀਓ ਲੈ ਕੇ ਆਏ ਸਨ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ਉਹ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network