ਗਿੱਪੀ ਗਰੇਵਾਲ ਆਪਣੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ ਖ਼ਾਸ ਤੋਹਫਾ

Written by  Rupinder Kaler   |  December 13th 2019 10:51 AM  |  Updated: December 13th 2019 10:51 AM

ਗਿੱਪੀ ਗਰੇਵਾਲ ਆਪਣੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ ਖ਼ਾਸ ਤੋਹਫਾ

ਗਿੱਪੀ ਗਰੇਵਾਲ ਆਪਣੇ ਜਨਮ ਦਿਨ ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦੇਣ ਜਾ ਰਹੇ ਹਨ, ਜੀ ਹਾਂ ਉਹ ਆਪਣੇ ਜਨਮ ਦਿਨ ਯਾਨੀ 2 ਜਨਵਰੀ ਨੂੰ ਨਵਾਂ ਗਾਣਾ ਰਿਲੀਜ਼ ਕਰਨ ਵਾਲੇ ਹਨ । ‘Where Baby Where’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦੇ ਬੋਲ ਸਭ ਦੇ ਦਿਲਾਂ ਦਾ ਹਾਲ ਬਿਆਨ ਕਰਨ ਵਾਲੇ ਗੀਤਕਾਰ ਜਾਨੀ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ sukhe muziical doctorz ਨੇ ਤਿਆਰ ਕੀਤਾ ਹੈ ।

https://www.instagram.com/p/B5_t5_QF6Jt/

ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ । ਇਸ ਗਾਣੇ ਨੂੰ ਲੈ ਕੇ ਗਿੱਪੀ ਦੇ ਪ੍ਰਸ਼ੰਸਕ ਵੀ ਪੱਬਾਂ ਭਾਰ ਹਨ ਕਿਉਂਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਹਿੱਟ ਗਾਣਾ ਖਤਰਨਾਕ ਦਿੱਤਾ ਹੈ ।

https://www.instagram.com/p/B59ESiRg2o0/

ਜਿਹੜਾ ਕਿ ਸੁਪਰ ਡੂਪਰ ਹਿੱਟ ਹੋਇਆ ਹੈ । ਗਿੱਪੀ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੀ ਫ਼ਿਲਮ ਡਾਕਾ ਰਿਲੀਜ਼ ਹੋਈ ਸੀ, ਜਿਹੜੀ ਕਿ ਬਾਕਸ ਆਫ਼ਿਸ ਤੇ ਸੁਪਰ ਹਿੱਟ ਹੋਈ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨਜ਼ਰ ਆਏ ਸਨ ।

https://www.instagram.com/p/B5hDOI6lKme/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network