ਜੰਗ ਬਹਾਦੁਰ ਸਿੰਘ ਦਾ ਹਾਸਾ ਕਰ ਰਿਹਾ ਹੈ ਸਭ ਨੂੰ ਹੈਰਾਨ , ਗਿੱਪੀ ਨੇ ਸ਼ੇਅਰ ਕੀਤਾ ਵੀਡੀਓ

Written by  Aaseen Khan   |  January 29th 2019 02:38 PM  |  Updated: January 29th 2019 02:38 PM

ਜੰਗ ਬਹਾਦੁਰ ਸਿੰਘ ਦਾ ਹਾਸਾ ਕਰ ਰਿਹਾ ਹੈ ਸਭ ਨੂੰ ਹੈਰਾਨ , ਗਿੱਪੀ ਨੇ ਸ਼ੇਅਰ ਕੀਤਾ ਵੀਡੀਓ

ਜੰਗ ਬਹਾਦੁਰ ਸਿੰਘ ਦਾ ਹਾਸਾ ਕਰ ਰਿਹਾ ਹੈ ਸਭ ਨੂੰ ਹੈਰਾਨ , ਗਿੱਪੀ ਨੇ ਸ਼ੇਅਰ ਕੀਤਾ ਵੀਡੀਓ : ਬਾਲੀਵੁੱਡ ਅਦਾਕਾਰ ਜੰਗ ਬਹਾਦੁਰ ਸਿੰਘ ਜਿਹੜੇ ਅੱਜ ਕੱਲ ਪੰਜਾਬੀ ਫਿਲਮ ਇੰਡਸਟਰੀ 'ਚ ਛਾਏ ਹੋਏ ਹਨ। ਜੰਗ ਬਹਾਦੁਰ ਸਿੰਘ ਵੱਲੋਂ ਮੰਜੇ ਬਿਸਤਰੇ 'ਚ ਕੀਤੇ ਗਏ ਹਲਵਾਈ ਦੇ ਕਿਰਦਾਰ ਦੀਆਂ ਤਾਰੀਫਾਂ ਖੂਬ ਹੋਈਆਂ ਹਨ। ਤੇ ਹੁਣ ਮੰਜੇ ਬਿਸਤਰੇ 2 ਦਾ ਸ਼ੂਟ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।

 

View this post on Instagram

 

Hasde Riha karo ji....??? Waheguru Tuhanu Sab nu ChardiKala vich Rakhan??? @ardaasfilm #gippygrewal #ranajungbahadur

A post shared by Gippy Grewal (@gippygrewal) on

ਵੀਡੀਓ 'ਚ ਗਿੱਪੀ ਗਰੇਵਾਲ ਕਲਾਕਾਰ ਜੰਗ ਬਹਾਦੁਰ ਸਿੰਘ ਨੂੰ ਹੱਸਣ ਲਈ ਕਹਿ ਰਹੇ ਹਨ 'ਤੇ ਜੰਗ ਬਹਾਦੁਰ ਸਿੰਘ ਬੜਾ ਹੀ ਸ਼ਾਨਦਾਰ ਹਾਸਾ ਹੱਸ ਰਹੇ ਹਨ।ਇਸ ਵੀਡੀਓ 'ਚ ਜੰਗ ਬਹਾਦੁਰ ਸਿੰਘ ਹੋਰੀਂ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਆਪਣੀ ਫਿਲਮ ਅਰਦਾਸ ਦਾ ਨਿਰਦੇਸ਼ਣ ਕਰ ਚੁੱਕੇ ਹਨ ਅਤੇ ਅਰਦਾਸ ਦੋ ਨੂੰ ਵੀ ਡਾਇਰੈਕਟ ਕਰ ਰਹੇ ਹਨ। ਉਹਨਾਂ ਆਪਣੀ ਡਾਇਰੈਕਸ਼ਨ ਦੀ ਭੂਮਿਕਾ ਨੂੰ ਇਸ ਵੀਡੀਓ ਰਾਹੀਂ ਬਾਖੂਬੀ ਦਰਸਾਇਆ ਹੈ।

ਹੋਰ ਵੇਖੋ :ਭਵਿੱਖ ‘ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ – ਪਰਮੀਸ਼ ਵਰਮਾ, ਦੇਖੋ ਵੀਡੀਓ

ਫਿਲਮ ਮੰਜੇ ਬਿਸਤਰੇ 2 'ਚ ਗਿੱਪੀ ਗਰੇਵਾਲ ਨਾਲ ਲੀਡ ਰੋਲ ‘ਚ ਸਿੱਮੀ ਚਾਹਲ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਪੋਸਟਰ ਅਤੇ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਨੂੰ ਪ੍ਰੋਡਿਊਸ , ਫਿਲਮ ਦਾ ਕਹਾਣੀ ਅਤੇ ਲੀਡ ਰੋਲ ਗਿੱਪੀ ਗਰੇਵਾਲ ਹੀ ਨਿਭਾ ਰਹੇ ਹਨ। ਮੰਜੇ ਬਿਸਤਰੇ 2 ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਪੰਜਾਬੀ ਇੰਡਸਟਰੀ ਦੇ ਹੋਣਹਾਰ ਡਾਇਰੈਕਟਰ ਬਲਜੀਤ ਸਿੰਘ ਦੀਓ। ਫਿਲਮ ‘ਮੰਜੇ ਬਿਸਤਰੇ 2’ , 12 ਅਪ੍ਰੈਲ 2019 ਨੂੰ ਵੱਡੇ ਪਰਦੇ ‘ਤੇ ਧਮਾਲ ਮਚਾਉਣ ਲਈ ਆ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network