Advertisment

ਗਿੱਪੀ ਗਰੇਵਾਲ ਤੇ ਯੁਵਰਾਜ ਹੰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ਦਾ ਕੀਤਾ ਸਮਰਥਨ

author-image
By Rupinder Kaler
New Update
ਗਿੱਪੀ ਗਰੇਵਾਲ ਤੇ ਯੁਵਰਾਜ ਹੰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ਦਾ ਕੀਤਾ ਸਮਰਥਨ
Advertisment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਰੋਕਣ ਲਈ 22 ਮਾਰਚ ਨੂੰ ਜਨਤਕ ਕਰਫਿਊ ਦੀ ਪਾਲਣਾ ਕਰਨ । ਪ੍ਰਧਾਨ ਮੰਤਰੀ ਦੇ ਇਸ ਐਲਾਨ ਦੇ ਸਮਰਥਨ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਅੱਗੇ ਆਏ ਹਨ । ਗਾਇਕ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਧਾਨ ਮੰਤਰੀ ਦਾ ਭਾਸ਼ਣ ਸਾਂਝਾ ਕੀਤਾ ਹੈ ਤਾਂ ਜੋ ਉਹਨਾਂ ਦੇ ਫਾਲੋਵਰ ਜਨਤਕ ਕਰਫਿਊ ਦੀ ਪਾਲਣਾ ਕਰ ਸਕਣ । publive-image ਇਸੇ ਤਰ੍ਹਾਂ ਯੁਵਰਾਜ ਹੰਸ ਨੇ ਵੀ ਇਸ ਕਰਫਿਊ ਦੇ ਸਮਰਥਣ ਵਿੱਚ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ । ਇਸੇ ਤਰ੍ਹਾਂ ਕੁਝ ਹੋਰ ਫ਼ਿਲਮੀ ਸਿਤਾਰਿਆਂ ਨੇ ਵੀ ਇਸ ਜਨਤਕ ਕਰਫਿਊ ਦਾ ਸਮਰਥਨ ਕੀਤਾ ਹੈ । https://www.instagram.com/p/B963U40lpEk/?utm_source=ig_embed ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚਲਦੇ ਸਰਕਾਰ ਵੱਲੋਂ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਤੋਂ ਇਲਾਵਾ ਫ਼ਿਲਮਾਂ ਦੀ ਸ਼ੂਟਿੰਗ ਤੇ ਵੀ ਰੋਕ ਲਗਾ ਦਿੱਤੀ ਗਈ ਹੈ । ਫ਼ਿਲਮੀ ਸਿਤਾਰੇ ਆਪਣੇ ਘਰਾਂ ਵਿੱਚ ਸਮਾਂ ਗੁਜ਼ਾਰ ਰਹੇ ਹਨ । https://www.instagram.com/p/B98ZqDoFWRJ/
Advertisment

Stay updated with the latest news headlines.

Follow us:
Advertisment
Advertisment
Latest Stories
Advertisment