ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਮਨਾਇਆ ਵੈਲੇਂਨਟਾਈਨ ਡੇ,ਲਾਈਫ ਪਾਟਨਰ ਨਾਲ ਕੀਤੀਆਂ ਤਸਵੀਰਾਂ ਸਾਂਝੀਆਂ

written by Shaminder | February 15, 2020

ਵੈਲੇਂਨਟਾਈਨ ਡੇ ਦੇ ਮੌਕੇ 'ਤੇ ਪੰਜਾਬੀ ਸਿਤਾਰਿਆਂ ਨੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ । ਅੱਜ ਅਸੀਂ ਤੁਹਾਨੂੰ ਇਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਕਿ ਇਨ੍ਹਾਂ ਸਿਤਾਰਿਆਂ ਨੇ ਕਿਸ ਤਰੀਕੇ ਨਾਲ ਆਪਣਾ ਇਹ ਖ਼ਾਸ ਦਿਨ ਮਨਾਇਆ ।ਗਿੱਪੀ ਗਰੇਵਾਲ ਨੇ ਆਪਣੇ ਦੋਵਾਂ ਬੱਚਿਆਂ ਅਤੇ ਪਤਨੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਦੁਨੀਆ ਦੀ ਸਭ ਤੋਂ ਮਹੱਤਵਪੂਰਨ ਚੀਜ਼ ਪਰਿਵਾਰ ਅਤੇ ਪਿਆਰ'। ਹੋਰ ਵੇਖੋ:ਆਮਿਰ ਖ਼ਾਨ ਨੇ ਅਨੋਖੇ ਅੰਦਾਜ਼ ‘ਚ ਆਪਣੀ ਕੋ-ਸਟਾਰ ਕਰੀਨਾ ਕਪੂਰ ਨੂੰ ਕੀਤਾ ਵੈਲੇਂਨਟਾਈਨ ਡੇ ਵਿੱਸ਼ https://www.instagram.com/p/B8jASYIAmq9/ ਉੱਧਰ ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਇਹ ਹਨ ਮੇਰੇ ਵੈਲੇਂਨਟਾਈਨ'। https://www.instagram.com/p/B8jkDCshlkJ/ ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਨੇ ਵੀ ਕੁਲਵਿੰਦਰ ਕੈਲੀ ਦੇ ਨਾਲ ਇੱੱਕ ਤਸਵੀਰ ਸਾਂਝੀ ਕੀਤੀ ਹੈ ।ਜਿਸ 'ਚ ਕੁਲਵਿੰਦਰ ਕੈਲੀ ਗੁਰਲੇਜ਼ ਅਖਤਰ ਨੂੰ ਗੁਲਾਬ ਦੇ ਫੁੱਲ ਦਿੰਦੇ ਹੋਏ ਨਜ਼ਰ ਆ ਰਹੇ ਨੇ । https://www.instagram.com/p/B8iQrDMlsIM/ https://www.instagram.com/p/B8kIRYclbLF/ ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਮੰਗੇਤਰ ਗੁਰਸ਼ਾਨ ਸਹੋਤਾ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ । ਜਿਸ 'ਚ ਦੋਵੇਂ ਇੱਕ ਦੂਜੇ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਖ਼ਾਸ ਦਿਨ ਨੂੰ ਦੋਵਾਂ ਨੇ ਇੱਕਠਿਆਂ ਮਨਾਇਆ ਹੈ ।

0 Comments
0

You may also like