ਪੰਜਾਬੀ ਫਿਲਮਾਂ 'ਚ ਅਕਸ਼ੇ ਕੁਮਾਰ ਦੀ ਮੁੜ ਐਂਟਰੀ, ਦੇਖੋ ਨਵਾਂ ਅਵਤਾਰ 

written by Rupinder Kaler | November 03, 2018

ਪੰਜਾਬ ਹੁਨਰਮੰਦ ਲੋਕਾਂ ਦੀ ਧਰਤੀ ਹੈ , ਤੇ ਇਸ ਧਰਤੀ ਦੇ ਲੋਕਾਂ ਨੇ ਹਰ ਖੇਤਰ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ । ਚਾਹੇ ਉਹ ਖੇਤਰ ਸੰਗੀਤ ਦਾ ਹੋਵੇ ਜਾਂ ਫਿਰ ਐਕਟਿੰਗ ਦਾ।ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮੀ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜਿਹੜੇ ਪੰਜਾਬ ਦੇ ਹਨ । ਇਹ ਕਲਾਕਾਰ ਅੱਜ ਵੀ ਪੰਜਾਬ ਨੂੰ ਆਪਣੇ ਦਿਲ ਵਿੱਚ ਵਸਾਈ ਬੈਠੇ ਹਨ । ਇਸੇ ਲਈ ਬਾਲੀਵੁੱਡ ਦੇ ਇਹ ਚਿਹਰੇ ਜਦੋਂ ਵੀ ਮੌਕਾ ਮਿਲਦਾ ਹੈ ਪੰਜਾਬ ਵਾਪਸ ਆਉਂਦੇ ਹਨ ਤੇ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਬਾਲੀਵੁੱਡ ਦੇ ਖਿਲਾੜੀ ਤੇ ਪੰਜਾਬੀ ਗੱਭਰੂ ਅਕਸ਼ੇ ਜਲਦ ਹੀ ਪਾਲੀਵੁੱਡ ਵਿੱਚ ਆ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਹਨ ਹੋਰ ਵੇਖੋ :ਬੰਟੀ ਬੈਂਸ ਨੂੰ ਆਈ ਕਿਸ ਦੀ ਏਨੀ ਯਾਦ ਕਿ ‘ਕੁੜੀਆਂ ਵਾਂਗ ਰੋਏ’ ਬੰਟੀ ਬੈਂਸ, ਵੇਖੋ ਵੀਡਿਓ

Akshay Kumar Akshay Kumar
ਇਸ ਤੋਂ ਪਹਿਲਾ ਅਕਸ਼ੇ ਕੁਮਾਰ, ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨਾਲ 2013 ਦੀ 'ਭਾਜੀ ਇਨ ਪ੍ਰੋਬਲਮ' 'ਚ ਦਿਖਾਈ ਦਿੱਤੇ ਸਨ। ਹੁਣ ਅਕਸ਼ੇ ਇਕ ਵਾਰ ਫਿਰ ਨਵੀਂ ਪੰਜਾਬੀ ਫਿਲਮ ਨਾਲ ਵਾਪਸੀ ਕਰ ਰਹੇ ਹਨ। ਇਸ ਸਭ ਦੀ ਜਾਣਕਾਰੀ  ਖੁਦ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਹੋਰ ਵੇਖੋ :ਕਪਿਲ ਸ਼ਰਮਾ ਲਈ ਇਹ ਕੁੱਤਾ ਹੈ ਖਾਸ, ਜਾਣਨ ਲਈ ਦੇਖੋ ਇਹ ਵੀਡਿਓ https://www.instagram.com/p/BpoKjKdHkvG/ ਇਕ ਵਾਰ ਫਿਰ ਦਰਸ਼ਕਾਂ ਨੂੰ ਘੁੱਗੀ ਨਾਲ ਅਕਸ਼ੈ ਕੁਮਾਰ ਦੀ ਬਿੰਦਾਸ ਕੈਮਿਸਟਰੀ ਦੇਖਣ ਨੂੰ ਮਿਲੇਗੀ। ਦੱਸ ਦੇਈਏ ਕਿ 'ਅਰਦਾਸ' ਫਿਲਮ 'ਚ ਆਪਣੇ ਅਦਾਕਾਰੀ ਨਾਲ ਸਾਰਿਆਂ ਦੇ ਦਿਲ ਜਿੱਤਣ ਵਾਲੇ ਗੁਰਪ੍ਰੀਤ ਘੁੱਗੀ ਬਹੁਤ ਜਲਦ 'ਅਰਦਾਸ 2' 'ਚ ਵੀ ਨਜ਼ਰ ਆਉਣਗੇ।

0 Comments
0

You may also like