ਗਿੱਪੀ ਗਰੇਵਾਲ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਦਾ ਨਵਾਂ ਗੀਤ ‘ਪਿੰਡ-ਪਿੰਡ’ ਰਿਲੀਜ਼

written by Shaminder | October 25, 2021

ਗਿੱਪੀ ਗਰੇਵਾਲ  (Gippy Grewal) ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਗੀਤ ਰਿਲੀਜ਼ ਹੋ ਰਹੇ ਹਨ । ਇਸ ਫ਼ਿਲਮ ਦਾ ਨਵਾਂ ਗੀਤ ‘ਪਿੰਡ ਪਿੰਡ’ (Pind-Pind)  ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ । ਇਸ ਗੀਤ ‘ਚ ਇੱਕ ਅਜਿਹੇ ਨੌਜਵਾਨ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਕਿ ਬੜੀਆਂ ਮੁਸ਼ਕਿਲਾਂ ਤੋਂ ਬਾਅਦ ਕੁਝ ਪੈਸਾ ਵੇਖਣ ਨੂੰ ਮਿਲਦਾ ਹੈ, ਜਿਸ ਤੋਂ ਬਾਅਦ ਉਸ ਦਾ ਉਤਸ਼ਾਹ ਵੇਖਣ ਲਾਇਕ ਹੁੰਦਾ ਹੈ ।

Neeru ,,-min image From Gippy Grewal song

ਹੋਰ ਪੜ੍ਹੋ : ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਇਸ ਵਜ੍ਹਾ ਕਰਕੇ ਦੋ ਵੈੱਬ ਸੀਰੀਜ਼ ਨੂੰ ਮਾਰੀ ਠੋਕਰ

ਉਹ ਖੁਸ਼ੀ ‘ਚ ਝੂਮਣ ਲੱਗ ਪੈਂਦਾ ਹੈ ਅਤੇ ਇਸ ਦੀ ਖੁਸ਼ੀ ਉਸ ਤੋਂ ਝੱਲੀ ਨਹੀਂ ਜਾਂਦੀ ।ਇਸੇ ਖੁਸ਼ੀ ਦਾ ਇਜ਼ਹਾਰ ਉਹ ਆਪਣੇ ਇਸ ਗੀਤ ‘ਚ ਕਰ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਗੀਤ ‘ਜੀਨ’ ਰਿਲੀਜ਼ ਹੋਇਆ ਸੀ ।

Gippy Grewal -min (1) image From Gippy Grewal song

ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਨਾਲ ਨੀਰੂ ਬਾਜਵਾ ਵੀ ਵਿਖਾਈ ਦੇਣਗੇ । ਇਸ ਤੋਂ ਇਲਾਵਾ ਫ਼ਿਲਮ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਹਨੀ ਮੱਟੂ, ਗੁਰਪ੍ਰੀਤ ਘੁੱਗੀ ਸਣੇ ਕਈ ਕਈ ਕਲਾਕਾਰ ਰੌਣਕਾਂ ਲਗਾ ਰਹੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏੇ ਤਾਂ ਇਸ ਤੋਂ ਪਹਿਲਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

You may also like