ਅੱਜ ਹੈ ਗਿੱਪੀ ਗਰੇਵਾਲ ਦੇ ਵੱਡੇ ਪੁੱਤਰ ਏਕਮ ਦਾ ਜਨਮਦਿਨ, ਸੋਸ਼ਲ ਮੀਡੀਆ ‘ਤੇ ਛਾਈ BIRTHDAY PIC

Written by  Lajwinder kaur   |  May 04th 2020 10:54 AM  |  Updated: May 04th 2020 10:54 AM

ਅੱਜ ਹੈ ਗਿੱਪੀ ਗਰੇਵਾਲ ਦੇ ਵੱਡੇ ਪੁੱਤਰ ਏਕਮ ਦਾ ਜਨਮਦਿਨ, ਸੋਸ਼ਲ ਮੀਡੀਆ ‘ਤੇ ਛਾਈ BIRTHDAY PIC

ਹਰ ਸ਼ਖ਼ਸ਼ ਦੇ ਲਈ ਉਹ ਲਮਹਾ ਬਹੁਤ ਖ਼ੂਬਸੂਰਤ ਤੇ ਭਾਵੁਕ ਹੁੰਦਾ ਹੈ ਜਦੋਂ ਉਹ ਆਪਣੇ ਬੱਚੇ ਨੂੰ ਪਹਿਲੀ ਵਾਰ ਗੋਦ ‘ਚ ਚੁੱਕਦਾ ਹੈ ।  ਪਿਤਾ ਬਣਨ ਦਾ ਅਹਿਸਾਸ ਬਹੁਤ ਹੀ ਵੱਖਰਾ ਹੁੰਦਾ ਹੈ । ਅਜਿਹਾ ਹੀ ਮਹਿਸੂਸ ਹੋਇਆ ਸੀ ਪੰਜਾਬੀ ਗਿੱਪੀ ਗਰੇਵਾਲ ਨੂੰ ਜਦੋਂ ਉਹ ਪਹਿਲੀ ਵਾਰ ਪਿਤਾ ਬਣੇ ਸੀ । ਜੀ ਹਾਂ ਅੱਜ ਉਨ੍ਹਾਂ ਦੇ ਵੱਡੇ ਬੇਟੇ ਏਕਮ ਗਰੇਵਾਲ ਦਾ ਜਨਮ ਦਿਨ ਹੈ । ਏਕਮ ਦਾ ਅਸਲ ਨਾਂ ਏਕਓਂਕਾਰ ਸਿੰਘ ਗਰੇਵਾਲ ਹੈ । ਗਿੱਪੀ ਦਾ ਪਰਿਵਾਰ ਧਾਰਮਿਕ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਬੇਟਿਆਂ ਦਾ ਨਾਂ ਵੀ ਧਾਰਮਿਕ ਰੱਖੇ ਨੇ ।

ਗਿੱਪੀ ਗਰੇਵਾਲ ਅਕਸਰ ਆਪਣੇ ਬੇਟਿਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਏਕਮ ਤੇ ਸ਼ਿੰਦਾ ਗਿੱਪੀ ਗਰੇਵਾਲ ਦੇ ਸਿੰਗਲ ਟਰੈਕ ‘ਨੱਚ ਨੱਚ’ ‘ਚ ਡਾਂਸ ਕਰਦੇ ਹੋਏ ਨਜ਼ਰ ਆਏ ਸੀ । ਬੀਤੇ ਦਿਨੀਂ ਗਿੱਪੀ ਗਰੇਵਾਲ ਦੇ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਜੋ ਕਿ 6 ਮਹੀਨਿਆਂ ਦਾ ਹੋ ਗਿਆ ਹੈ । ਜਿਸਦੇ ਚੱਲਦੇ ਗੁਰਬਾਜ਼ ਤੋਂ ਵੀ ਕੇਕ ਕੱਟ ਕਰਵਾਇਆ ਗਿਆ ।

ਹੁਣ ਸੋਸ਼ਲ ਮੀਡੀਆ ਦੇ ਏਕਮ ਦੀ ਬਰਥਡੇਅ ਕੇਕ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ । ਫੈਨ ਏਕਮ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਵਰੰਟ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ‘ਵਿਗੜ ਗਿਆ’ ਲੈ ਕੇ ਆ ਰਹੇ ਨੇ ।

 

View this post on Instagram

 

You are a treasure from above, who brings me so much joy and love. Happy birthday son! Love you Ekom...???

A post shared by Gippy Grewal (@gippygrewal) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network